ਵਿਨੀਪੈਗ — ਕੈਨੇਡਾ ਦੇ ਵਿਨੀਪੈਗ ‘ਚ ਐਤਵਾਰ ਦੀ ਸਵੇਰ ਨੂੰ ਇਕ 3 ਮੰਜ਼ਲਾਂ ਇਮਾਰਤ ‘ਚ ਅੱਗ ਲੱਗ ਗਈ, ਜਿਸ ਕਾਰਨ ਇਕ ਫਾਇਰ ਫਾਈਟਰ ਝੁਲਸ ਗਿਆ। ਅੱਗ ਲੱਗਣ ਦੀ ਇਹ ਘਟਨਾ ਵਿਨੀਪੈਗ ਦੇ ਬਾਲਮੋਰਲ ਸਟਰੀਟ ‘ਚ ਐਤਵਾਰ ਦੀ ਸਵੇਰ ਨੂੰ 2.00 ਵਜੇ ਲੱਗੀ। ਅੱਗ ਇਮਾਰਤ ਦੀ ਤੀਜ਼ੀ ਮੰਜ਼ਲ ‘ਤੇ ਲੱਗੀ। ਮੌਕੇ ‘ਤੇ ਫਾਇਰ ਫਾਈਟਰਾਂ ਨੂੰ ਅੱਗ ਨੂੰ ਬੁਝਾਉਣ ਲਈ ਬੁਲਾਇਆ ਗਿਆ।
ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਂਦੇ ਸਮੇਂ ਇਕ ਫਾਇਰ ਫਾਈਟਰ ਦੇ ਹੱਥ ਝੁਲਸ ਗਏ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਾਂ ਨੇ ਇਮਾਰਤ ‘ਚ ਰਹਿੰਦੇ ਕਿਰਾਏਦਾਰਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਅਤੇ ਅੱਗ ਨੂੰ ਕਾਬੂ ‘ਚ ਕੀਤਾ ਗਿਆ। ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।