ਧੁੱਸੀ ਬੰਨ੍ਹ ਨੇੜੇ ਜਮ਼ੀਨ ਖਰੀਦਣ ‘ਤੇ ਹਰਪਾਲ ਚੀਮਾ ਨੇ ਬਾਜਵਾ ਸਾਬ੍ਹ ਤੋਂ ਮੰਗਿਆ ਜਵਾਬ, ਦੋਵਾਂ ਵਿਚਾਲੇ ਹੋਈ ਬਹਿਸ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਹੜ੍ਹਾਂ ‘ਤੇ ਬੁਲਾਏ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ ਜਿਸ ਵਿਚ ਹੜ੍ਹਾਂ ‘ਤੇ ਚਰਚਾ ਹੋ ਰਹੀ ਹੈ। ਭਾਜਪਾ ਨੇ ਇਸ ਸੈਸ਼ਨ ਦਾ ਬਾਈਕਾਟ ਕੀਤਾ ਹੈ। ਪੰਜਾਬ ਵਿਧਾਨ ਸਭਾ ਅੰਦਰ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਖ਼ਰੀਦੀ ਗਈ ਜ਼ਮੀਨ ਬਾਰੇ ਬਿਆਨ ਦੇ ਦਿੱਤਾ। 10 ਮਿੰਟ ਲਈ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਫਿਰ ਤੋਂ ਹੰਗਾਮੇ ਨਾਲ ਸਦਨ ਦੀ ਕਾਰਵਾਈ ਸ਼ੁਰੂ ਹੋਇਆ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਬਾਜਵਾ ਸਾਬ੍ਹ ਹਰ ਗੱਲ ਵਿਚ ਹਾਊਸ ਕਮੇਟੀ ਬੁਲਾਉਣ ਦੀ ਗੱਲ ਕਰਦੇ ਹਨ ਤੇ ਕਦੇ ਗੋਇਲ ਸਾਹਬ ਦੇ ਅਸਤੀਫੇ ਦੀ ਗੱਲ ਕਰਦੇ ਹਨ ਤੇ ਕਹਿੰਦੇ ਹਨ ਕਿ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਫੁਲੜਾ ‘ਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਨਾਲ ਸਵਾ 2 ਏਕੜ ਦੇ ਕਰੀਬ ਜ਼ਮੀਨ ਗਰੀਬ ਕਿਸਾਨ ਤੋਂ ਖ਼ਰੀਦ ਲਈ ਕਿਉਂਕਿ ਬਾਜਵਾ ਸਾਹਿਬ ਨੂੰ ਪਤਾ ਸੀ ਕਿ ਇੱਥੇ ਰੇਤਾ ਆਵੇਗੀ ਅਤੇ ਮਾਈਨਿੰਗ ਹੋਵੇਗੀ। ਬਾਜਵਾ ਸਾਬ੍ਹ ਮੈਂ ਝੂਠ ਨਹੀਂ ਬੋਲਦਾ ਚੁੱਪ ਕਰੋ।
ਇਸ ਦੇ ਜਵਾਬ ਵਿਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਜ਼ਮੀਨ ਸਰਕਾਰੀ ਫੀਸ ਦੇ ਕੇ ਮਾਲਕ ਤੋਂ ਲਈ ਹੈ। ਬਾਜਵਾ ਨੇ ਕਿਹਾ ਕਿ ਹਰ ਡਿਸਟਲਰੀ ਤੋਂ ਮੰਤਰੀ ਚੀਮਾ ਸਵਾ ਕਰੋੜ ਰੁਪਏ ਲੈਂਦੇ ਹਨ। ਹਰ ਮਹੀਨੇ 35 ਤੋਂ 40 ਕਰੋੜ ਰੁਪਏ ਇਹ ਇਕੱਲੇ ਡਿਸਟਲਰੀਆਂ ਤੋਂ ਇਕੱਠੇ ਕਰਦੇ ਹਨ।