ਨਵੀਂ ਦਿੱਲੀ, 11 ਨਵੰਬਰ

ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਵੀਰਵਾਰ ਨੂੰ ਜਾਰੀ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪੰਜ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬਚਿਆਂ ਨੂੰ ਆਉਣ ਤੋਂ ਪਹਿਲਾਂ ਜਾਂ ਆਉਣ ਬਾਅਦ ਕੋਵਿਡ-19 ਜਾਂਚ ਤੋਂ ਛੋਟ ਰਹੇਗੀ। ਹਾਲਾਂਕਿ, ਨਵੇਂ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਉਣ ’ਤੇ ਜਾਂ ਘਰ ਵਿੱਚ ਇਕਾਂਤਵਾਸ ਦੇ ਸਮੇਂ ਦੌਰਾਨ ਕੋਵਿਡ -19 ਲਾਗ ਦੇ ਲੱਛਣ ਪਾਏ ਜਾਣ ’ਤੇ ਜਾਂਚ ਕਰਾਉਣੀ ਹੋਵੇਗੀ ਅਤੇ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਉਨ੍ਹਾਂ ਦਾ ਇਲਾਜ ਹੋਵੇਗਾ।