ਮੁੰਬਈ:ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ ’ਤੇ ਸਵਾਲ-ਜਵਾਬ ਸੈਸ਼ਨ ਦੌਰਾਨ ਵਿਆਹ ਕਰਵਾਉਣ ਸਬੰਧੀ ਸਵਾਲ ਪੁੱਛੇ ਜਾਣ ’ਤੇ ਮਜ਼ਾਹੀਆ ਜਵਾਬ ਦਿੱਤਾ। ਸੋਨਾਕਸ਼ੀ ਨੇ ਇਸ ਸੈਸ਼ਨ ਦੌਰਾਨ ਪ੍ਰਸ਼ੰਸਕਾਂ ਤੋਂ ਪੁੱਛਿਆ, ‘ਤੁਸੀਂ ਇਸ ਹਫ਼ਤੇ ਦੇ ਅੰਤ ਤੱਕ ਕੀ ਪ੍ਰਾਪਤ ਕੀਤਾ?’ ਇੱਕ ਪ੍ਰਸ਼ੰਸਕ ਨੇ ਉਸ ਨੂੰ ਪੁੱਛਿਆ, ‘‘ਮੈਮ ਹਰ ਕੋਈ ਵਿਆਹ ਕਰਵਾ ਰਿਹਾ ਹੈ, ਤੁਸੀਂ ਕਦੋਂ ਵਿਆਹ ਕਰਵਾਉਗੇ?’’ ਇਸ ਦੇ ਜਵਾਬ ਵਿੱਚ ਸੋਨਾਕਸ਼ੀ ਨੇ ਮਜ਼ਾਹੀਆ ਜਵਾਬ ਦਿੰਦਿਆਂ ਲਿਖਿਆ, ‘‘ਹਰ ਕੋਈ ਕਰੋਨਾ ਤੋਂ ਪੀੜਤ ਹੋ ਰਿਹਾ ਹੈ? ਕੀ ਮੈਂ ਵੀ ਕਰੋਨਾ ਕਰਵਾ ਲਵਾਂ?’’ ਸਿਨੇਮਾ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਪਿਛਲੀ ਵਾਰ ਅਜੈ ਦੇਵਗਨ ਦੀ ਫਿਲਮ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਵਿੱਚ ਦਿਖਾਈ ਦਿੱਤੀ ਸੀ। ਇਸ ਫਿਲਮ ਵਿੱਚ ਸੰਜੈ ਦੱਤ ਅਤੇ ਨੋਰਾ ਫਤੇਹੀ ਨੇ ਵੀ ਭੂਮਿਕਾ ਨਿਭਾਈ ਸੀ।