ਨਵੀਂ ਦਿੱਲੀ:ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਵਾਨਖੇੜੇ ਕ੍ਰਿਕਟ ਸਟੇਡੀਅਮ ਦੇ 15 ਮੈਦਾਨੀ ਵਰਕਰਾਂ ਦਾ ਕਰੋਨਾ ਟੈਸਟ ਅੱਜ ਨੈਗੇਟਿਵ ਆਇਆ। ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ੲੇਜੰਸੀ ਨੂੰ ਦੱਸਿਆ ਕਿ ਸਟੇਡੀਅਮ ਦੇ ਕਰੋਨਾ ਪਾਜ਼ੇਟਿਵ ਪਾਏ ਗਏ ਦੋ ਮੁਲਾਜ਼ਮਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ ਜਦਕਿ ਬਾਕੀ ਮੁਲਾਜ਼ਮਾਂ ਨੂੰ ਵਾਨਖੇੜੇ ਸਟੇਡੀਅਮ ਦੇ ਬਾਇਓ ਬਬਲ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਆਈਪੀਐਲ ਮੈਚ ਮੁੰਬਈ ਵਿਚ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ ਪਰ ਇਸ ਬਾਰੇ ਅੰਤਮ ਫੈਸਲਾ ਬੀਸੀਸੀਆਈ ਵਲੋਂ ਕੀਤਾ ਜਾਵੇਗਾ।