ਮੁੰਬਈ: ਬੌਲੀਵੁੱਡ ਸਟਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਅੱਜ ਸਵੇਰੇ ਆਪਣੇ ਪਰਿਵਾਰ ਸਮੇਤ ਵਿਆਹ ਦੀਆਂ ਰਸਮਾਂ ਲਈ ਅਲੀਬਾਗ ਵੱਲ ਰਵਾਨਾ ਹੋਏ ਹਨ, ਜਿੱਥੇ ਉਹ 24 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੋਵਾਂ ਦੇ ਵਿਆਹ ਸਬੰਧੀ ਰਸਮਾਂ ਅੱਜ ਤੋਂ ਸ਼ੁਰੂੁ ਹੋ ਗਈਆਂ ਹਨ। ਅੱਜ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਵਰੁਣ ਧਵਨ ਦੇ ਮਾਤਾ-ਪਿਤਾ ਕਰੁਣਾ ਅਤੇ ਡੇਵਿਡ ਧਵਨ ਇੱਕ ਕਾਰ ਵਿੱਚ ਅਤੇ ਉਸ ਦਾ ਭਰਾ ਰੋਹਿਤ ਧਵਨ ਆਪਣੀ ਪਤਨੀ ਜਾਹਨਵੀ ਧਵਨ ਤੇ ਧੀ ਨਾਲ ਵੱਖਰੀ ਕਾਰ ਵਿੱਚ ਵਿਆਹ ਲਈ ਘਰ ਤੋਂ ਰਵਾਨਾ ਹੋਏ। ਨਤਾਸ਼ਾ ਦਲਾਲ ਨੂੰ ਵੀ ਉਸ ਦੀ ਰਿਹਾਇਸ਼ ਤੋਂ ਆਪਣੇ ਮਾਪਿਆਂ ਨਾਲ ਰਵਾਨਾ ਹੁੰਦੇ ਦੇਖਿਆ ਗਿਆ।