ਮੁੰਬਈ, 6 ਸਤੰਬਰ

ਬੰਬੇ ਹਾਈ ਕੋਰਟ ਨੇ ਕਵੀ ਅਤੇ ਸਮਾਜਿਕ ਕਾਰਕੁਨ ਵਰਵਰਾ ਰਾਓ (82) ਨੂੰ ਮਿਲੀ ਰਾਹਤ 25 ਸਤੰਬਰ ਤੱਕ ਵਧਾ ਦਿੱਤੀ ਹੈ। ਐਲਗਾਰ ਪਰਿਸ਼ਦ ਨਾਲ ਸਬੰਧਤ ਕੇਸ ’ਚ ਹਾਈ ਕੋਰਟ ਨੇ ਕਿਹਾ ਕਿ ਵਰਵਰਾ ਰਾਓ ਨੂੰ ਤਾਲੋਜਾ ਜੇਲ੍ਹ ਦੇ ਅਧਿਕਾਰੀਆਂ ਕੋਲ 25 ਸਤੰਬਰ ਤੱਕ ਆਤਮ ਸਮਰਪਣ ਕਰਨ ਦੀ ਲੋੜ ਨਹੀਂ ਹੈ। ਹਾਈ ਕੋਰਟ ਨੇ ਵਰਵਰਾ ਰਾਓ ਦੀ ਆਰਜ਼ੀ ਜ਼ਮਾਨਤ ’ਚ ਵਾਧੇ ਦੀ ਅਰਜ਼ੀ ’ਤੇ ਸੁਣਵਾਈ 24 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕੇਸ ਦੀ ਜਾਂਚ ਕਰ ਰਹੀ ਐੱਨਆਈਏ ਨੇ ਰਾਓ ਨੂੰ ਮੈਡੀਕਲ ਆਧਾਰ ’ਤੇ ਮਿਲੀ ਜ਼ਮਾਨਤ ’ਚ ਵਾਧੇ ਅਤੇ ਮੁੰਬਈ ਤੋਂ ਹੈਦਰਾਬਾਦ ਤਬਦੀਲ ਕਰਨ ਵਾਲੀ ਅਰਜ਼ੀ ਦਾ ਵਿਰੋਧ ਕੀਤਾ।