ਲੇਹ, 15 ਸਤੰਬਰ:ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇੱਥੇ ਇੱਕ ਸਟੇਡੀਅਮ ’ਚ ਫੁੱਟਬਾਲ ਲਈ ਸਿੰਥੈਟਿਕ ਟਰੈਕ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਕੇਂਦਰ ਸਰਕਾਰ ਲੱਦਾਖ ਵਿੱਚ ਵਿਸ਼ਵ-ਪੱਧਰੀ ਖੇਡ ਢਾਂਚਾ ਵਿਕਸਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ਇਸ ਖਿੱਤੇ ਦੀ ਹਰਮਨਪਿਆਰੀ ਖੇਡ- ‘ਆਈਸ ਹਾਕੀ’ ਨੂੰ ਜਲਦੀ ਹੀ ਕੌਮੀ ਖੇਡ ਫੈੱਡਰੇਸ਼ਨ ਵੱਲੋਂ ਮਾਨਤਾ ਦਿੱਤੀ ਜਾਵੇਗੀ ਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਵੱਖਰੇ ਫੰਡ ਦਿੱਤੇ ਜਾਣਗੇ। ਸਪੀਤੁਕ ਨੇੜੇ ਲੈਫਟੀਨੈਂਟ ਗਵਰਨਰ ਆਰ ਕੇ ਮਾਥੁਰ ਦੀ ਮੌਜਦੂਗੀ ਵਿੱਚ ਇੱਕ ਓਪਨ ਸਟੇਡੀਅਮ ਵਿੱਚ ਫੁੱਟਬਾਲ ਲਈ ਸਿੰਥੈਟਿਕ ਟਰੈਕ ਤੇ ਐਸਟਰੋਟਰਫ ਲਈ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਕਿਹਾ,‘ਲੱਦਾਖ ਵਿੱਚ ਭਾਰਤ ਦਾ ਖੇਡ ਪਾਵਰਹਾਊਸ ਬਣਨ ਦੀ ਸਮਰੱਥਾ ਹੈ ਤੇ ਕੇਂਦਰ ਸਰਕਾਰ ਯੂਟੀ ਨੂੰ ਵਿਸ਼ਵ-ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।’