ਲੰਡਨ, 9 ਨਵੰਬਰ
ਭਗੌੜੇ ਨੀਰਵ ਮੋਦੀ ਦੀ ਅਪੀਲ ਰੱਦ ਕਰਦਿਆਂ ਬਰਤਾਨੀਆ ਦੀ ਹਾਈ ਕੋਰਟ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸ ਦੀ ਭਾਰਤ ਹਵਾਲਗੀ ਦਾ ਰਾਹ ਸਾਫ਼ ਕਰ ਦਿੱਤਾ ਹੈ। ਉਹ ਇਸ ਫ਼ੇਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾ ਸਕਦਾ ਹੈ ਪਰ ਇਸ ਲਈ ਵੀ ਕਈ ਸ਼ਰਤਾਂ ਹਨ, ਜੇ ਨੀਰਵ ਮੋਦੀ ਤੈਅ ਸ਼ਰਤਾਂ ’ਤੇ ਖ਼ਰਾ ਉਤਰਿਆ ਤਾਂ ਹੀ ਉਹ ਸੁਪਰੀਮ ਕੋਰਟ ਵਿੱਚ ਫੈਸਲੇ ਖ਼ਿਲਾਫ਼ ਪਟੀਸ਼ਨ ਪਾ ਸਕਦਾ ਹੈ।