ਠਾਣੇ (ਮਹਾਰਾਸ਼ਟਰ), 29 ਦਸੰਬਰ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ 17 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਥਿਤ ਤੌਰ ’ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਉਨ੍ਹਾਂ ਦੇ ਰਿਸ਼ਤੇ ’ਤੇ ਇਤਰਾਜ਼ ਸੀ। ਇਹ ਘਟਨਾ ਬੁੱਧਵਾਰ ਨੂੰ ਮੁੰਬਰਾ ਇਲਾਕੇ ‘ਚ ਵਾਪਰੀ ਅਤੇ ਦੋਵੇਂ ਮੁਲਜ਼ਮ ਫ਼ਰਾਰ ਹਨ। 37 ਸਾਲਾ ਔਰਤ ਨੇ ਆਪਣੀ ਅੱਲੜ ਧੀ ਨੂੰ ਲੜਕੇ ਨਾਲ ਦੋਸਤੀ ਕਰਨ ਕਰਕੇ ਝਿੜਕਿਆ, ਜਿਸ ਤੋਂ ਉਹ ਗੁੱਸੇ ਵਿੱਚ ਸੀ। ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।