ਮੰਬਈ:ਅਦਾਕਾਰਾ ਸ਼੍ਰਧਾ ਕਪੂਰ ਨੇ ਲੌਕਡਾਊਨ ਦੇ ਸਮੇਂ ਨੂੰ ਆਪਣੀ ਜ਼ਿੰਦਗੀ ਵਿਚਲੇ ਆਤਮਬੋਧ ਦੇ ਪਲਾਂ ਦਾ ਸਭ ਤੋਂ ਮਹੱਤਵਪੂਰਨ ਸਮਾਂ ਦੱਸਿਆ ਹੈ। ਸ਼੍ਰਧਾ ਨੇ ਕਿਹਾ ਕਿ ਇਹ ਸਮਾਂ ਉਸ ਲਈ ਸਿੱਖੇ ਹੋਏ ਨੂੰ ਭੁੱਲ ਕੇ ਦੁਬਾਰਾ ਸਿੱਖਣ ਦਾ ਸਮਾਂ ਸੀ, ਜਿਸ ਵਿੱਚ ਉਹ ‘ਸ਼ੂਨਯ’ ਦੇ ਅਧਿਆਤਮਕ ਅਰਥਾਂ ਨੂੰ ਸਮਝ ਸਕੀ। ਸ਼੍ਰਧਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਜਦੋਂ ਵੀ ਅਸੀਂ ਕੋਈ ਨਵੀਂ ਫ਼ਿਲਮ ਸ਼ੁਰੂ ਕਰਦੇ ਹਾਂ ਤਾਂ ਅਸੀਂ ਮੁੜ ਸਿਫ਼ਰ ਤੋਂ ਸ਼ੁਰੂਆਤ ਕਰਦੇ ਹਾਂ, ‘ਸ਼ੁੂਨਯ’ ਤੋਂ। ਮੈਨੂੰ ਇੰਝ ਵੀ ਲੱਗਦਾ ਹੈ ਕਿ ਉਸ ਸਮੇਂ ਨੇ ਮੈਨੂੰ ਵਧੇਰੇ ਆਤਮ-ਨਿਰਭਰ ਬਣਾਇਆ ਹੈ। ਸ਼੍ਰਧਾ ਨੇ ਕਿਹਾ, ‘ਲੌਕਡਾਊਨ ਦੌਰਾਨ ਮੈਂ ‘ਸ਼ੂਨਯ’ ਦਾ ਜੋ ਅਰਥ ਜਾਣਿਆ ਹੈ, ਉਸ ਨਾਲ ਮੈਂ ਵਧੇਰੇ ਸਪਸ਼ਟ ਢੰਗ ਨਾਲ ਕਿਸੇ ਪਦਾਰਥ ਜਾ ਸਿਨਮਾ ਦੇ ਕਿਸੇ ਪ੍ਰਾਜੈਕਟ ਨਾਲ ਜੁੜਨ ਦੇ ਸਮਰੱਥ ਹੋਈ ਹਾਂ।’