ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਦੇ ਪ੍ਰੋਡਿਊਸਰ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਦੁਬਾਰਾ ਫਿਲਮ ਨੂੰ ਰਿਲੀਜ਼ ਕਰਨ ਦੀ ਪਲਾਨਿੰਗ ਕਰ ਰਹੇ ਹਨ। ਵਿਵੇਕ ਆਨੰਦ ਓਬਰਾਏ ਦੀ ਲੀਡ ‘ਚ ਬਣਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਂਅ ਦੀ ਇਹ ਫਿਲਮ 24 ਮਈ, 2019 ਨੂੰ ਰਿਲੀਜ਼ ਹੋਈ ਸੀ।

ਉਸ ਸਾਲ ਦੇਸ਼ ਵਿੱਚ ਚੋਣਾਂ ਦੌਰਾਨ ਫਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ , “ਉਸ ਸਮੇਂ ਹੋਏ ਵਿਵਾਦਾਂ ਨੇ ਫਿਲਮ ਦੀ ਬਾਕਸ-ਆਫਿਸ ਤੇ ਪਰਫਾਰਮੈਂਸ ਨੂੰ ਕਾਫ਼ੀ ਹੱਦ ਤੱਕ ਹਿੱਟ (ਨੁਕਸਾਨ) ਕੀਤਾ ਸੀ। ਹੁਣ ਜਦੋਂ ਥੀਏਟਰ ਦੁਬਾਰਾ ਖੁੱਲ੍ਹਣਗੇ, ਤਾਂ ਮੈਂ ਸੋਚਿਆ ਇਹ ਸਾਡੀ ਟੀਮ ਲਈ ਇਕ ਜਿੱਤ ਹੋਵੇਗੀ। ਕਿਉਂਕਿ ਇਸ ਫਿਲਮ ਨੂੰ ਓਟੀਟੀ ਜਾਂ ਟੀਵੀ ਟੈਲੀਕਾਸਟ ਵੀ ਨਹੀਂ ਮਿਲੇ, ਤੇ ਦੁਬਾਰਾ ਸਿਨੇਮਾ ਘਰ ‘ਚ ਰਿਲੀਜ਼ ਕਰਾਂਗੇ।

ਉਨ੍ਹਾਂ ਕਿਹਾ ਬੇਸ਼ੱਕ ਲੋਕ ਹਾਲੇ ਵੀ ਆਪਣੇ ਘਰਾਂ ਵਿੱਚੋਂ ਨਹੀਂ ਨਿਕਲ ਰਹੇ। ਪਰ ਮਾਲ ਅਤੇ ਰੈਸਟੋਰੈਂਟ ਚੰਗੀ ਗਿਣਤੀ ਵਿਚ ਖੁੱਲ੍ਹ ਗਏ ਹਨ। ਮੈਨੂੰ ਉਮੀਦ ਹੈ ਕਿ ਲੋਕ ਸਹੀ ਸਾਵਧਾਨੀ ਵਰਤਣਗੇ ਅਤੇ ਇਕ ਦੂਜੇ ਦਾ ਸਾਥ ਦੇਣਗੇ।

ਦੇਸ਼ ਭਰ ਦੇ ਸਿਨੇਮਾ ਜਲਦੀ ਹੀ ਆਪਣੇ ਗਾਹਕਾਂ ਲਈ ਦਰਵਾਜ਼ੇ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਜਦ ਕਿ ਕਈ ਫਿਲਮਾਂ, ਜੋ ਕਿ ਪਿਛਲੇ ਮਹੀਨਿਆਂ ਵਿੱਚ ਥੀਏਟਰਾਂ ਵਿੱਚ ਹਿੱਟ ਹੋਣ ਵਾਲੀਆਂ ਸੀ , ਉਹ ਸਭ ਡਿਜ਼ੀਟਲ ਪਲੇਟਫਾਰਮ ਤੇ ਪਹੁੰਚੀਆਂ ਤੇ ਕੁਝ ਫਿਲਮਾਂ ਦੀ ਰਿਲੀਜ਼ਿੰਗ ਤਾਰੀਖਾਂ ਨੂੰ ਅੱਗੇ ਵਧਾਇਆ ਗਿਆ।