ਲੁਧਿਆਣਾ, ਲੋਕ ਸਭਾ ਚੋਣਾਂ ਦੇ ਮਿਸ਼ਨ 2019 ਲਈ ਲੋਕ ਇਨਸਾਫ਼ ਪਾਰਟੀ ਨੇ ਤਿਆਰੀ ਖਿੱਚ ਦਿੱਤੀ ਹੈ। ਅੱਜ ‘ਲੋਕ ਇਨਸਾਫ਼ ਪਾਰਟੀ’ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਨਵੀਂ ਚੁਣੀ ਟੀਮ ਵਿੱਚ ਨੌਜਵਾਨ ਆਗੂਆਂ, ਔਰਤਾਂ ਸਣੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ। ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਲੋਕ ਇਨਸਾਫ਼ ਪਾਰਟੀ ਲੋਕ ਸਭਾ ਚੋਣਾਂ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਸੂਬੇ ਵਿੱਚ ਹਮਖ਼ਿਆਲੀ ਪਾਰਟੀਆਂ ਦੇ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੇਗੀ।
ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਜਥੇਦਾਰ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੂੰ ਸਰਪ੍ਰਸਤ, ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ਦਾ ਪ੍ਰਧਾਨ ਐਲਾਨਿਆ ਗਿਆ। ਇਸ ਤੋਂ ਇਲਾਵਾ ਪ੍ਰੇਮ ਮਿੱਤਲ ਨੂੰ ਸੀਨੀਅਰ ਮੀਤ ਪ੍ਰਧਾਨ, ਅਰਜੁਨ ਸਿੰਘ ਚੀਮਾ, ਸ਼ਸ਼ੀ ਮਲਹੋਤਰਾ ਅਤੇ ਜਤਿੰਦਰ ਪਾਲ ਸਿੰਘ ਸਲੂਜਾ ਨੂੰ ਮੀਤ ਪ੍ਰਧਾਨ, ਪੋ੍. ਜਸਵੰਤ ਸਿੰਘ ਗੱਜਣਮਾਜਰਾ ਨੂੰ ਸਕੱਤਰ ਜਨਰਲ ਅਤੇ ਮਾਲਵਾ ਜ਼ੋਨ ਦੇ ਇੰਚਾਰਜ, ਰਣਧੀਰ ਸਿੰਘ ਸਿਵੀਆ, ਜਸਵਿੰਦਰ ਸਿੰਘ ਖ਼ਾਲਸਾ ਅਤੇ ਕੁਲਦੀਪ ਸਿੰਘ ਪੱਡਾ ਨੂੰ ਜਨਰਲ ਸਕੱਤਰ, ਵਿਪਿਨ ਸੂਦ ਕਾਕਾ ਨੂੰ ਖ਼ਜ਼ਾਨਚੀ ਅਤੇ ਜਸਬੀਰ ਸਿੰਘ ਅਕਲੀਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ ’ਤੇ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਕੀ ਰਹਿ ਗਏ ਅਹੁਦਿਆਂ ਅਤੇ ਜਨਰਲ ਕੌਂਸਲ, ਅਨੁਸ਼ਾਸਨੀ ਕਮੇਟੀ, ਵਰਕਿੰਗ ਕਮੇਟੀ ਮੈਂਬਰਾਨ ਦਾ ਐਲਾਨ ਜਲਦ ਕੀਤਾ ਜਾਵੇਗਾ।













