ਬਰੈਂਪਟਨ: ( ਸੁਰਜੀਤ ਸਿੰਘ ਫਲੋਰਾ ) ਮੇਅਰ ਪੈਟਰਿਕ ਬਰਾਉਨ ਅਤੇ ਂ ਗੁਰਪ੍ਰੀਤ ਢਿਲੋਂ, ਰੋਵੀਨਾ ਸੈਂਟੋਸ, ਪਾਲ ਵਿੰਨਸੈਂਟ, ਜੈਫ ਬੋਮਾਨ ਅਤੇ ਚੇਅਰਮੈਂਨ ਵਿਲੀਅਮ ਕੌਂਸਲਰਾ ਨੇ ਸ਼ਨਿਚਰਵਾਰ 28 ਸਤੰਬਰ ਨੂੰ ਮਿਲ ਕੇ ਲੈਸਟਰ ਬੀæ ਪੀਅਰਸਨ ਆਡੀਟੋਰੀਅਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਇਹ ਆਡੀਟੋਰੀਅਮ ਜੋ ਲੋਕਾਂ ਦੇ ਮਨੋਰੰਜਨ ਲਈ , ਗਾਉਣ ਵਜਾਉਣ ਅਤੇ ਡਰਾਮੇ ਆਦਿ ਪੇਸ਼ ਕਰਨ ਲਈ ਬਣਾਇਆਂ ਗਿਆ ਹੈ।
ਦਸੰਬਰ 2018 ਵਿਚ ਕੁਝ ਸੁਰੱਖਿਆਂ ਅਤੇ ਲੋਕਾਂ ਦੀ ਸੇਫਟੀ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ ਫਿਰ ਤੋਂ ਬੀਤੇ ਦਿਨੀ ਇਸ ਦੀ ਸਾਰੀ ਮੁਰੰਮਤ ਕਰਕੇ ਜਿਸ ਤੇ ਸਿਟੀ ਦਾ ਕਹਿਣਾ ਹੈ ਕਿ 2,6 ਮਿਲੀਅਨ ਡਾਲਰ ਦੀ ਲਾਗਤ ਨਾਲ ਇਸ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ, ਜਿਥੇ ਲੋਕਾਂ ਦੀ ਸੁਰੱਖਿਆਂ ਹੀ ਨਹੀਂ ਬੱਲਕੇ ਸਿਹਤ ਦੇ ਨਾਲ ਨਾਲ, ਟੈਕਨੌਲਜੀ ਨੂੰ ਵੀ ਬੜਾਵਾ ਦੇ ਕੇ ਲੋਕਾਂ ਦੇ ਮਨੋਰੰਜਨ ਲਈ ਪੂਰਾਂ ਪੂਰਾ ਲਾਹੇਬੰਦ ਬਣਾਇਆ ਗਿਆ ਹੈ।
ਇਹ ਕਮਾਲ ਦਾ ਸਥਾਨ ਹੁਣ ਸੁਧਾਰੀ ਪਹੁੰਚਯੋਗਤਾ, ਸਿਹਤ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ, ਤਕਨੀਕੀ ਉਪਕਰਣਾਂ ਵਿਚ ਅਪਗ੍ਰੇਡ, ਅਤੇ ਇਕ ਆਧੁਨਿਕ ਸਵਾਗਤਯੋਗ ਖੇਤਰ ਤਿਆਰ ਹੈ ਜੋ ਕਿ ਸਿਵਿਕ ਸੈਂਟਰ ਵਿਚ ਸਾਰੇ ਦਰਸ਼ਕਾਂ ਲਈ ਇਕ ਕੰਮਿਊਨਟੀ ਦੇ ਪ੍ਰੋਗਰਾਮਾਂ ਦੇ ਇਕੱਠ ਕਰਨ, ਮਿਲ ਬੈਠ ਕੇ ਪਰਿਵਾਰ ਸਮੇਤ ਮਨੋਰੰਜਨ ਦਾ ਇਕ ਕੇਂਦਰ ਸਬਿਤ ਹੋਵੇਗਾ।