ਲੁਧਿਆਣਾ, 1 ਨਵੰਬਰ

ਇਥੋਂ ਦੇ ਗਿਆਸਪੁਰਾ ਵਿੱਚ ਆਕਸੀਜਨ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਸਵੇਰੇ ਗੈਸ ਲੀਕ ਹੋ ਗਈ, ਜਿਸ ਤੋਂ ਬਾਅਦ ਮੌਕੇ ’ਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਤੇ ਨਾਲ ਵਾਲੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਈ ਲੋਕ ਬੇਹੋਸ਼ ਹੋ ਗਏ। ਲੋਕਾਂ ਨੂੰ ਗੈਸ ਚੜ੍ਹ ਗਈ। ਇੱਥੋਂ 5 ਵਿਅਕਤੀਆਂ ਨੂੰ ਕਿਸੇ ਤਰ੍ਹਾਂ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਬਿਲਕੁਲ ਬੇਹੋਸ਼ੀ ਦੀ ਹਾਲਾਤ ਵਿੱਚ ਹਨ। ਦਿਨੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਫੈਕਟਰੀ ਵਿੱਚ ਗੈਸ ਨੂੰ ਟੈਂਕਰ ਵਿੱਚੋਂ ਫੈਕਟਰੀ ਦੇ ਟੈਂਕਰ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਅਚਾਨਕ ਗੈਸ ਲੀਕ ਹੋ ਗਈ। ਗੈਸ ਲੀਕ ਹੁੰਦੀਆਂ ਹੀ ਕਈ ਮਜ਼ਦੂਰ ਬੇਹੋਸ਼ ਹੋ ਗਏ।