ਚੰਡੀਗੜ, 8 ਫਰਵਰੀ – ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਚੋਣ ਕਮੇਟੀ ਦੀ ਬੈਠਕ ਅੱਜ ਚੰਡੀਗੜ• ਸਥਿੱਤ ਆਫਿਸ ਵਿਚ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪ੍ਰਦੇਸ਼ ਚੋਣ ਕਮੇਟੀ ਦੇ ਮੈਂਬਰ ਰਾਸ਼ਟਰੀ ਸਕੱਤਰ ਤਰੁਣ ਚੁੱਘ, ਸੂਬਾ ਮਹਾਮੰਤਰੀ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਪ੍ਰਦੇਸ਼ ਮਹਾਮੰਤਰੀ ਕੇਵਲ ਕੁਮਾਰ ਅਤੇ ਜੀਵਨ ਗੁਪਤਾ, ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਆਦਿ ਮੌਜੂਦ ਸਨ।
ਸੂਬਾ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਪ੍ਰਦੇਸ਼ ਚੋਣ ਕਮੇਟੀ ਨਾਲ ਵਿਚਾਰ ਕਰਨ ਤੋਂ ਬਾਅਦ ਤੈਅ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਨੂੰ ਜਾਰੀ ਕਰਦੇ ਹੋਏ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ
ਇਸ ਸੂਚੀ ਵਿਚ 16 ਮਹਿਲਾਵਾਂ ਅਤੇ 7 ਦਲਿਤ ਉਮੀਦਵਾਰ ਹਨ, ਜਿਸ ਵਿਚ –
- ਵਾਰਡ ਨੰਬਰ 8 ਤੋਂ ਸ਼੍ਰੀ ਯਸ਼ਪਾਲ ਚੌਧਰੀ,
- ਵਾਰਡ ਨੰਬਰ 10 ਤੋਂ ਸ. ਗੁਰਬਖਸ਼ ਸਿੰਘ ਬਿੱਲਾ,
- ਵਾਰਡ ਨੰਬਰ 11 ਤੋਂ ਸ਼੍ਰੀਮਤੀ ਮੀਨੂ ਜੈਨ
- ਵਾਰਡ ਨੰਬਰ 15 ਤੋਂ ਸ਼੍ਰੀਮਤੀ ਪੂਜਾ ਰਾਏ,
- ਵਾਰਡ ਨੰਬਰ 16 ਤੋਂ ਸ਼੍ਰੀਮਤੀ ਸਾਕਸ਼ੀ ਜੁਲਕਾ,
- ਵਾਰਡ ਨੰਬਰ 20 ਤੋਂ ਸ਼੍ਰੀ ਮੁਨੀਸ਼ ਬੇਦੀ
- ਵਾਰਡ ਨੰਬਰ 24 ਤੋਂ ਸ਼੍ਰੀ ਅਮਿਤ ਸ਼ਰਮਾ
- ਵਾਰਡ ਨੰਬਰ 43 ਤੋਂ ਸ਼੍ਰੀਮਤੀ ਸਵਰਣਜੀਤ ਕੌਰ
- ਵਾਰਡ ਨੰਬਰ 51 ਤੋਂ ਸ਼੍ਰੀਮਤੀ ਰਮਨਦੀਪ ਕੌਰ ਕਾਕਾ
- ਵਾਰਡ ਨੰਬਰ 52 ਤੋਂ ਗੁਰਪ੍ਰੀਤ ਸ਼ਿੰਦਰ ਰਾਜੂ
- ਵਾਰਡ ਨੰਬਰ 56 ਤੋਂ ਦਵਿੰਦਰ ਜੱਗੀ
- ਵਾਰਡ ਨੰਬਰ 57 ਤੋਂ ਸ਼੍ਰੀਮਤੀ ਮੰਜੂ ਅਗਰਵਾਲ
- ਵਾਰਡ ਨੰਬਰ 58 ਤੋਂ ਰਾਜੀਵ ਕਾਲਰਾ,
- ਵਾਰਡ ਨੰਬਰ 59 ਤੋਂ ਸ਼੍ਰੀਮਤੀ ਪ੍ਰਭਜੋਤ ਕੌਰ,
- ਵਾਰਡ ਨੰਬਰ 61 ਤੋਂ ਸ਼੍ਰੀਮਤੀ ਸ਼ਿੱਖਾ ਜੈਨ
- ਵਾਰਡ ਨੰਬਰ 62 ਤੋਂ ਓਮ ਪ੍ਰਕਾਸ਼ ਰੱਤਰਾ
- ਵਾਰਡ ਨੰਬਰ 64 ਤੋਂ ਸ਼੍ਰੀ ਸੰਜੇ ਕਪੂਰ
- ਵਾਰਡ ਨੰਬਰ 65 ਤੋਂ ਸ਼੍ਰੀਮਤੀ ਰੇਣੂ ਬੰਸਲ
- ਵਾਰਡ ਨੰਬਰ 66 ਤੋਂ ਸ਼੍ਰੀ ਭੁਪਿੰਦਰ ਸਿੰਘ,
- ਵਾਰਡ ਨੰਬਰ 69 ਤੋਂ ਸ਼੍ਰੀਮਤੀ ਰੰਜਨਾ ਪੰਛੀ
- ਵਾਰਡ ਨੰਬਰ 76 ਤੋਂ ਸ਼੍ਰੀ ਕੁਸ਼ਾਗਰ ਕਸ਼ਯਪ
- ਵਾਰਡ ਨੰਬਰ 82 ਤੋਂ ਸ਼੍ਰੀ ਸੰਜੇ ਗੌਸਾਈਂ
- ਵਾਰਡ ਨੰਬਰ 83 ਤੋਂ ਸ਼੍ਰੀਮਤੀ ਪੰਮੀ ਵਰਮਾ
- ਵਾਰਡ ਨੰਬਰ 84 ਤੋਂ ਸ਼੍ਰੀ ਸੁਰਿੰਦਰ ਅਟਵਾਲ
- ਵਾਰਡ ਨੰਬਰ 85 ਤੋਂ ਸ਼੍ਰੀਮਤੀ ਸੁਨੀਤਾ ਰਾਣੀ
- ਵਾਰਡ ਨੰਬਰ 87 ਤੋਂ ਸ਼੍ਰੀਮਤੀ ਰਾਣੀ
- ਵਾਰਡ ਨੰਬਰ 89 ਤੋਂ ਸ਼੍ਰੀਮਤੀ ਪ੍ਰੇਮ ਸ਼ਰਮਾ,
- ਵਾਰਡ ਨੰਬਰ 90 ਤੋਂ ਸ਼੍ਰੀ ਅਵਤਾਰ ਕਿਸ਼ਨ ਤਾਰੀ
- ਵਾਰਡ ਨੰਬਰ 91 ਤੋਂ ਸ਼੍ਰੀਮਤੀ ਰੁਪਮਦੀਪ ਕੌਰ
- ਵਾਰਡ ਨੰਬਰ 92 ਤੋਂ ਸ਼੍ਰੀ ਜਤਿੰਦਰ ਕੁਮਾਰ ਕਤਨਾ
- ਵਾਰਡ ਨੰਬਰ 94 ਤੋਂ ਸ਼੍ਰੀ ਦਮਨ ਕਪੂਰ
- ਵਾਰਡ ਨੰਬਰ 95 ਤੋਂ ਸ਼੍ਰੀ ਅਸ਼ੋਕ ਕੁਮਾਰ ਨੂੰ ਪਾਰਟੀ ਨੇ ਅੱਪਣਾ ਉਮੀਦਵਾਰ ਐਲਾਨਿਆ ਹੈ।