ਲੁਧਿਆਣਾ, 17 ਦਸੰਬਰ
ਲੁਧਿਆਣਾ ਪੁਲੀਸ ਨੇ ਨਾਰਵੇ ਦੇ ਨਾਗਰਿਕ ਤੋਂ ਖੋਹਿਆ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਪੁਲੀਸ ਨੇ 2 ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਨਾਰਵੇ ਦੇ ਨਾਗਰਿਕ ਐਸਪੇਨ ਲਿਲੀਨਅਜੇਨ ਨੂੰ ਫ਼ੋਨ ਸੌਂਪਿਆ। ਸੀਪੀ ਨੇ ਲੁਧਿਆਣਾ ਦੇ ਦੋ ਵਿਅਕਤੀਆਂ ਨੂੰ ‘ਫ੍ਰੈਂਡਜ਼ ਆਫ਼ ਪੁਲੀਸ’ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ‘ਚੋਂ ਇਕ ਸੰਦੀਪ ਨੇ ਪੀੜਤ ਨੂੰ ਨਵਾਂ ਮੋਬਾਈਲ ਫੋਨ ਖਰੀਦ ਕੇ ਦਿੱਤਾ ਅਤੇ ਦੂਜੇ ਮਧੂ ਪਾਂਡੇ ਨੇ ਪੁਲੀਸ ‘ਚ ਸ਼ਿਕਾਇਤ ਦਰਜ ਕਰਵਾਉਣ ‘ਚ ਮਦਦ ਕੀਤੀ।ਇਹ ਵਿਦੇਸ਼ ਨਾਗਰਿਕ ਕਾਲਜ ਵਿਦਿਆਰਥੀ ਹੈ ਜਿਸ ਨੇ 6 ਮਹੀਨੇ ਪਹਿਲਾਂ ਆਪਣਾ ਵਿਸ਼ਵ ਦੌਰਾ ਸ਼ੁਰੂ ਕੀਤਾ ਸੀ। ਉਹ 23 ਦੇਸ਼ਾਂ ਦਾ ਦੌਰਾ ਕਰ ਚੁੱਕਿਆ ਹੈ ਤੇ 3 ਮਹੀਨਿਆਂ ਬਾਅਦ ਵੀਅਤਨਾਮ ਪਹੁੰਚ ਕੇ ਆਪਣਾ ਦੌਰਾ ਸਮਾਪਤ ਕਰੇਗਾ।