ਲੁਧਿਆਣਾ, 28 ਜੁਲਾਈ
ਇਥੇ ਗਿਆਸਪੁਰਾ ’ਚ ਅੱਜ ਮੁੜ ਸੀਵਰੇਜ ਦੀ ਸ਼ੱਕੀ ਹਾਲਾਤ ’ਚ ਗੈਸ ਲੀਕ ਹੋ ਗਈ ਹੈ, ਜਿਸ ਕਾਰਨ ਔਰਤ ਸਾਹ ਆਉਣ ਵਿੱਚ ਦਿੱਕਤ ਕਾਰਨ ਨੀਮ ਬੇਹੋਸ਼ ਹੋ ਗਈ। ਤਿੰਨ ਮਹੀਨੇ ਪਹਿਲਾਂ ਇਸੇ ਤਰ੍ਹਾਂ ਗੈਸ ਲੀਕ ਹੋਣ ਕਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੋਕ ਡਰੇ ਹੋਏ ਹਨ।