ਓਟਵਾ, 31 ਅਗਸਤ  : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਫੈਡਰਲ ਚੋਣ ਕੈਂਪੇਨ ਦੇ ਦੂਜੇ ਮੱਧ ਵਿੱਚ ਕੰਜ਼ਰਵੇਟਿਵ ਤੇ ਐਨਡੀਪੀ ਦਾ ਪੱਲੜਾ ਭਾਰੀ ਹੋ ਰਿਹਾ ਹੈ ਜਦਕਿ ਲਿਬਰਲਾਂ ਦਾ ਸਮਰਥਨ ਖੁੱਸਦਾ ਜਾ ਰਿਹਾ ਹੈ।
ਲੈਗਰ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਚੌਂਤੀ ਫੀ ਸਦੀ ਵੋਟਰਜ਼ ਨੇ ਆਖਿਆ ਕਿ ਊਹ ਐਰਿਨ ਓਟੂਲ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਦੇ ਹਨ ਤੇ ਇਹ ਅੰਕ 16 ਅਗਸਤ ਨੂੰ ਕੈਂਪੇਨ ਸ਼ੁਰੂ ਹੋਣ ਤੋਂ ਲਿਬਰਲਾਂ ਨਾਲੋਂ 4 ਫੀ ਸਦੀ ਵੱਧ ਹਨ। ਜਗਮੀਤ ਸਿੰਘ ਦੀ ਐਨਡੀਪੀ ਵੀ ਚਾਰ ਅੰਕ ਵੱੱਧ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ ਤੇ ਹੁਣ ਉਸ ਦੇ 24 ਫੀ ਸਦੀ ਅੰਕ ਹੋ ਗਏ ਹਨ।
ਇਸ ਦੌਰਾਨ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਪਹਿਲਾਂ ਨਾਲੋਂ ਪੰਜ ਅੰਕਾਂ ਨਾਲ ਪਛੜ ਗਈ ਹੈ ਤੇ ਉਸ ਨੂੰ ਮਿਲਣ ਵਾਲਾ ਸਮਰਥਨ 30 ਫੀ ਸਦੀ ਰਹਿ ਗਿਆ ਹੈ। ਕਿਊੁਿਬਕ ਵਿੱਚ ਬਲਾਕ ਕਿਊੁਿਬਕੁਆ ਨੂੰ 29 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਤੇ ਲਿਬਰਲਾਂ ਨੂੰ ਉੱਥੇ 33 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਇਹ ਚੋਣ ਸਰਵੇਖਣ ਆਨਲਾਈਨ ਕਰਵਾਇਆ ਗਿਆ ਹੈ।