ਲਾਹੌਰ, 20 ਜਨਵਰੀ

ਇਥੋਂ ਦੀ ਪ੍ਰਸਿੱਧ ਅਨਾਰਕਲੀ ਮਾਰਕੀਟ ਦੀ ਪਾਨ ਮੰਡੀ ਵਿੱਚ ਵੀਰਵਾਰ ਨੂੰ ਹੋਏ ਧਮਾਕੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਜਣੇ ਜ਼ਖ਼ਮੀ ਹੋ ਗਏ ਹਨ। ‘ਡਾਨ’ ਅਖਬਾਰ ਅਨੁਸਾਰ ਲਾਹੌਰ ਪੁਲੀਸ ਦੇ ਬੁਲਾਰੇ ਰਾਣਾ ਆਰਿਫ ਨੇ ਤਿੰਨ ਮ੍ਰਿਤਕਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਮਾਕੇ ਕਾਰਨ ਨੇੜਲੀਆਂ ਦੁਕਾਨਾਂ ਤੇ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ। ਪੁਲੀਸ ਅਨੁਸਾਰ ਇਹ ਧਮਾਕਾ ਪਾਨ ਮੰਡੀ ਵਿੱਚ ਹੋਇਆ ਜਿਥੇ ਭਾਰਤੀ ਵਸਤਾਂ ਵਿਕਦੀਆਂ ਹਨ। ਫਿਲਹਾਲ ਕਿਸੇ ਗਰੁੱਪ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।