ਮੌਂਟੇਰੀ ਪਾਰਕ (ਅਮਰੀਕਾ), 23 ਜਨਵਰੀ
ਅਮਰੀਕਾ ਦੇ ਲਾਸ ਏਂਜਲਸ ਵਿੱਚ ਲੰਘੇ ਦਿਨੀਂ ਨਵੇਂ ਵਰ੍ਹੇ (ਲੂਨਰ ਨਿਊ ਯੀਅਰ) ਦੇ ਜਸ਼ਨਾਂ ਮੌਕੇ ਭੀੜ ’ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਮ੍ਰਿਤਕ ਮਿਲਿਆ ਹੈ। ਬਾਲਰੂਮ ਡਾਂਸ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ ਦਸ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਏਨੇ ਹੀ ਜ਼ਖ਼ਮੀ ਹੋ ਗਏ ਸਨ। ਮਸ਼ਕੂਕ ਦੀ ਪਛਾਣ ਹੂ ਕਾਨ ਟਰਾਨ (72) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਡਾਂਸ ਕਲੱਬ ਵਿੱਚ ਘਟਨਾ ਨੂੰ ਅੰਜ਼ਾਮ ਦੇਣ ਤੋਂ ਰੋਕੇ ਜਾਣ ਮਗਰੋਂ ਉਹ ਫ਼ਰਾਰ ਹੋ ਗਿਆ ਸੀ ਅਤੇ ਐਤਵਾਰ ਨੂੰ ਵੈਨ ਵਿੱਚੋਂ ਉਸ ਦੀ ਲਾਸ਼ ਮਿਲੀ ਹੈ। ਉਸ ਵੱਲੋਂ ਖੁਦ ਨੂੰ ਗੋਲੀ ਮਾਰ ਲਏ ਜਾਣ ਦਾ ਸ਼ੱਕ ਹੈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਂਟੇਰੀ ਪਾਰਕ ਵਿੱਚ ਗੋਲੀਬਾਰੀ ਇਸ ਮਹੀਨੇ ਦੇਸ਼ ’ਚ ਹੋਇਆ ਪੰਜਵਾਂ ਸਭ ਤੋਂ ਵੱਡਾ ਕਤਲੇਆਮ ਸੀ।