ਨਵੀਂ ਦਿੱਲੀ,ਨਵਦੀਪ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਸੈਫ਼ ਅਲੀ ਖ਼ਾਨ ਦੀ ਫ਼ਿਲਮ ਲਾਲ ਕਪਤਾਨ (Lal Kaptaan) ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇਸ ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਸਾਹਮਣੇ ਆਇਆ ਹੈ।
ਟ੍ਰੇਲਰ ਤੋਂ ਬਾਅਦ ਅੱਜ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਸੋਨਾਕਸ਼ੀ ਸਿਨਹਾ ਅਤੇ ਅਭਿਨੇਤਾ ਦੀਪਕ ਡੋਬਰੀਆਲ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਹੈ। ਫ਼ੋਟੋ ਵਿੱਚ ਸੋਨਾਕਸ਼ੀ ਇੱਕ ਰਾਜਕੁਮਾਰੀ ਲੁੱਕ ਵਿੱਚ ਦਿਖਾਈ ਦੇ ਰਹੀ ਹੈ ਪਰ ਉਸ ਦਾ ਚਿਹਰਾ ਅੱਧਾ ਢੱਕਿਆ ਹੋਇਆ ਹੈ। ਅਭਿਨੇਤਾ ਦੀਪਕ ਡੋਬਰੀਆਲ ਦੋ ਕੁੱਤਿਆਂ ਨਾਲ ਨਜ਼ਰ ਆ ਰਹੇ ਹਨ।
ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਨਿਰਦੇਸ਼ਕ ਨਵਦੀਪ ਸਿੰਘ ਨੇ ਹਾਲ ਹੀ ਵਿੱਚ ਸੋਨਾਕਸ਼ੀ ਬਾਰੇ ਇੱਕ ਬਿਆਨ ਵਿੱਚ ਕਿਹਾ ਸੀ, “ਇਹ ਮਹਿਮਾਨ ਦੀ ਭੂਮਿਕਾ ਹੈ ਪਰ ਮਹੱਤਵਪੂਰਨ ਹੈ। ਮੈਂ ਕੋਈ ਅਜਿਹਾ ਵਿਅਕਤੀ ਚਾਹੁੰਦਾ ਸੀ ਜੋ ਪ੍ਰਭਾਵ ਬਣਾਵੇ ਜਿਸ ਵਿੱਚ ਸਟਾਰ ਵਾਲੀ ਗੱਲ ਅਤੇ ਸੁਹਜ ਹੋਵੇ। ਸੋਨਾਕਸ਼ੀ ਇਸ ਲਈ ਸੰਪੂਰਨ ਸੀ। ਮੈਂ ਉਸ ਦੇ ਕਿਰਦਾਰ ਨੂੰ ਇੱਕ ਭੇਤ ਵਜੋਂ ਛੱਡ ਦਿਆਂਗਾ। ਮੈਂ ਇਹ ਕਹਿਣਾ ਚਾਹਾਂਗਾ ਕਿ ਉਹ ਫ਼ਿਲਮ ਦਾ ਸਭ ਤੋਂ ਆਕਰਸ਼ਕ ਹਿੱਸਾ ਹੈ।
‘ਲਾਲ ਕਪਤਾਨ’ ਦਾ ਨਿਰਮਾਣ ‘ਇਰੋਜ਼ ਇੰਟਰਨੈਸ਼ਨਲ’ ਅਤੇ ਆਨੰਦ ਐੱਲ. ਰਾਏ ਦੀ ਪ੍ਰੋਡੈਕਸ਼ਨ ਕੰਪਨੀ ਕਲਰ ਯੈਲੋ ਨੇ ਮਿਲ ਕੇ ਕੀਤਾ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਪਹਿਲਾਂ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ।