ਮਾਨਸਾ/ ਮੁਹਾਲੀ 15 ਜੂਨ
ਮਾਨਸਾ ਪੁਲੀਸ ਵਲੋਂ ਅੱਜ ਤੜਕੇ ਲਾਰੈਂਸ ਬਿਸ਼ਨੋਈ ਨੂੰ ਜੇਐੱਮਆਈਸੀ ( ਡਿਊਟੀ ਮੈਜਿਸਟਰੇਟ) ਕੋਰਟ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ ਉਸ ਦਾ 22 ਜੂਨ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਗਿਆ।
ਇਸੇ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛ-ਪੜਤਾਲ ਲਈ ਅੱਜ ਸਵੇਰੇ ਸਵਾ 8 ਵਜੇ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ ਲਿਆਂਦਾ ਗਿਆ।ਇਸ ਤੋਂ ਪਹਿਲਾਂ ਉਸ ਦਾ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।