ਮੁੰਬਈ, 21 ਜਨਵਰੀ
ਕੀਨੀਆ ਦੇ ਕੋਸਮਾਸ ਲਾਗੇਟ ਅਤੇ ਇਥੋਪੀਆ ਦੀ ਵਰਕਨੇਸ ਅਲੇਮੂ ਨੇ ਦਾਅਵੇਦਾਰਾਂ ਨੂੰ ਹੈਰਾਨੀ ਵਿੱਚ ਪਾ ਕੇ ਐਤਵਾਰ ਨੂੰ ਇਥੇ 405,000 ਡਾਲਰ ਦੀ ਇਨਾਮੀ ਟਾਟਾ ਮੁੰਬਈ ਮੈਰਾਥਨ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ ਜਿਤੇ।
ਸੇਵਿਲਾ ਮੇਰਾਥਨ 2016 ਦੇ ਜੇਤੂ ਲਾਗੇਟ ਨੇ ਆਖ਼ਰੀ ਦਸ ਕਿਲੋਮੀਟਰ ਵਿੱਚ ਤੇਜ਼ੀ ਦਿਖਾ ਕੇ 42.195 ਕਿਲੋ ਮੀਟਰ ਦੀ ਦੌੜ ਦੋ ਘੰਟੇ, ਨੌ ਮਿੰਟ 15 ਸੈਕਿੰਡ ਵਿੱਚ ਪੁੂਰੀ ਕੀਤੀ ਜੋ ਇਸ ਮੈਰਾਥਨ ਦੇ ਪਿਛਲੇ 16 ਸਾਲ ਦੇ ਇਤਿਹਾਸ ਵਿੱਚ ਦੂਜਸ ਸਰਵੋਤਮ ਸਮੇਂ ਹੈ। ਕੋਰਸ ਰਿਕਾਰਡ ਕੀਨੀਆ ਦੇ ਹੀ ਗਿਡਿਯੋਨ ਕਿਪਕੇਟਰ ਦੇ ਨਾਂ’ਤੇ ਹੈ ਜਿਨ੍ਹਾਂ ਨੇ 2016 ਵਿੱਚ ਦੋ ਘੰਟੇ, ਅੱਜ ਮਿੰਟ ਅਤੇ 35 ਸੈਕਿੰਡ ਦਾ ਸਮਾਂ ਲਿਆ ਸੀ। ਇਥੋਪੀਆ ਦੇ ਅਚੇਊ ਬੈਂਟੀ (2:10:05) ਦੂਜੇ ਅਤੇ ਉਨ੍ਹਾਂ ਦੇ ਹੀ ਹਮ ਵਤਨ ਅਕਾਲਯੂ ਸ਼ੁਮੇਟ (2:10:14) ਤੀਜੇ ਸਥਾਨ ’ਤੇ ਰਹੇ। ਖ਼ਿਤਾਬ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਕੁਮਾ (2:13:14) ਸੱਤਵੇਂ ਸਥਾਨ ’ਤੇ ਰਹੇ। ਔਰਤਾਂ ਦੀ ਦੌੜ ਵਿੱਚ ਇਥੋਪੀਆ ਦੀ ਅਲੇਮੂ ਨੇ ਆਖ਼ਰੀ ਪੰਜ ਕਿਲੋਮੀਟਰ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਵਿੱਚ ਮੌਜੂਦਾ ਚੈਂਪੀਅਨ ਅਤੇ ਉਸ ਦੀ ਹਮ ਵਤਨ ਅਮਾਨੇ ਗੋਬੇਨਾ ਵੀ ਸ਼ਾਮਲ ਸੀ ਉਨ੍ਹਾਂ ਦੌੜ ਵਿੱਚ ਪਹਿਲੇ ਖਿਤਾਬ ਦਾ ਦਾਅਵੇਦਾਰ ਮੰਲਿਆ ਜਾ ਰਿਹਾ ਸੀ।
ਅਲੇਮੂ ਨੇ ਦੋ ਘੰਟੇ 25 ਮਿੰਟ ਅਤੇ 45 ਸੈਕਿੰਡ ਦਾ ਸਮਾਂ ਲਿਆ। ਗੋਬੇਨਾ (2:46:.09) ਦੂਜੇ ਅਤੇ ਇਥੋਪੀਆ ਦੀ ਹੀ ਬਰਕ ਡੇਬੇਲੇ (2:26:39) ਤੀਜੇ ਸਥਾਨ ’ਤੇ ਰਹੀ। ਇਸ ਤਰ੍ਹਾਂ ਨਾਲ ਇਥੋਪੀਆ ਨੇ ਮਹਿਲਾ ਵਰਗ ਵਿੱਚ ਕਲੀਨ ਸਵੀਪ ਕੀਤਾ। ਸੁਧਾ ਸਿੰਘ ਭਾਰਤੀਆਂ ਵਿੱਚ ਸਿਖਰ ’ਤੇ ਰਹੀ। ਉਸ ਨੇ ਦੋ ਘੰਟੇ 34 ਮਿੰਟ ਅਤੇ 56 ਸੈਕਿੰਡ ਦਾ ਸਮਾਂ ਲਿਆ ਜੋ ਉਸ ਦਾ ਸਰਵੋਤਮ ਪ੍ਰਦਰਸ਼ਨ ਵੀ ਹੈ। ਇਹ ਆਈਏਏਐਡ ਦੇ ਸਤੰਬਰ ਅਕਤੂਬਰ ਵਿੱਚ ਹੋਣ ਵਾਲੀ ਦੋਹਾ ਵਿਸ਼ਵ ਚੈਂਪੀਅਨਸ਼ਿਪ ਦੇ ਦੋ ਘੰਟੇ, 37 ਮਿੰਟ ਵਿੱਚ ਕੁਆਲੀਫਾਇੰਗ ਮਾਰਕ ਤੋਂ ਵੀ ਘਟ ਹੈ।