ਲਹਿਰਾਗਾਗਾ, 9 ਦਸੰਬਰ
ਲਹਿਰਾਗਾਗਾ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲੀ ਅਕਤੂਬਰ ਤੋਂ ਲਗਾਤਾਰ ਲਾਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਧਰਨਾ ਅੱਜ 70ਵੇਂ ਦਿਨ ’ਚ ਪਹੁੰਚ ਗਿਆ ਹੈ। ਇਸ ਧਰਨੇ ’ਚ ਔਰਤਾਂ ਘਰ ਦੇ ਸਾਰੇ ਧੰਦੇ ਛੱਡਕੇ ਰੋਜ਼ ਧਰਨੇ ’ਚ ਸ਼ਿਰਕਤ ਕਰ ਰਹੀਆਂ ਹਨ। ਇਸ ਧਰਨੇ ਨੂੰ ਬਲਾਕ ਮੀਤ ਪ੍ਰਧਾਨ ਸੁੂਬਾ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਚੰਗਾਲੀਵਾਲਾ ਜ਼ਿਲ੍ਹਾ ਆਗੂ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਦਰਸ਼ਨ ਕੋਟੜਾ, ਰਾਮਚੰਦ ਸਿੰਘ , ਇਸਤਰੀ ਆਗੂ ਜਸ਼ਨਪ੍ਰੀਤ ਕੌਰ ਪਿਸ਼ੌਰ, ਕਰਮਜੀਤ ਕੌਰ ਭੁਟਾਲ ਨੇ ਮੋਦੀ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਦੀ ਨਿਖੇਧੀ ਕੀਤੀ।