ਲਖੀਮਪੁਰ ਖੀਰੀ, 11 ਜੁਲਾਈ

ਇਥੋਂ ਦੀ ਅਦਾਲਤ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੀ ਕਥਿਤ ਕੋਸ਼ਿਸ਼ ਲਈ ਉਸ ਖ਼ਿਲਾਫ਼ ਇਥੇ ਕੇਸ ਦਰਜ ਹੋਇਆ ਹੈ। ਜ਼ੁਬੈਰ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਇਸਤਗਾਸਾ ਧਿਰ ਨੇ ਉਸ ਦੀ ਪੁਲੀਸ ਹਿਰਾਸਤ ਮੰਗੀ ਸੀ ਜਿਸ ਦਾ ਜ਼ੁਬੈਰ ਦੇ ਵਕੀਲ ਨੇ ਵਿਰੋਧ ਕੀਤਾ। ਬਾਅਦ ’ਚ ਅਦਾਲਤ ਨੇ ਜ਼ੁਬੈਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪੁਲੀਸ ਹਿਰਾਸਤ ’ਚ ਲੈਣ ਦੀ ਅਰਜ਼ੀ ’ਤੇ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।