ਮੁੰਬਈ, 2 ਜੁਲਾਈ

ਅਦਾਕਾਰਾ ਤਾਪਸੀ ਪੰਨੂ ਦੀ ਰੌਮਾਂਚਕ ਫ਼ਿਲਮ ‘ਹਸੀਨ ਦਿਲਰੁਬਾ’ ਓਟੀਟੀ ਰਿਲੀਜ਼ ਲਈ ਬਿਲਕੁਲ ਤਿਆਰ ਹੈ। ਇਸ ਮੌਕੇ ਇੱਕ ਇੰਟਰਵਿਊ ਦੌਰਾਨ ਰੌਮਾਂਚਕ ਫ਼ਿਲਮਾਂ ਬਾਰੇ ਗੱਲਬਾਤ ਕਰਦਿਆਂ ਤਾਪਸੀ ਨੇ ਕਿਹਾ ਕਿ ਦਰਸ਼ਕਾਂ ਵਿੱਚ ਰੌਮਾਂਚਕ ਫ਼ਿਲਮਾਂ ਦਾ ਪ੍ਰਸਿੱਧ ਹੋਣਾ ਬਹੁਤ ਹੀ ਸੁਭਾਵਕ ਗੱਲ ਹੈ। ਅਦਾਕਾਰਾ ਨੇ ਕਿਹਾ, ‘ਰੌਮਾਂਚਕ ਫ਼ਿਲਮਾਂ ਵਿਚਲੀ ਉਤਸੁਕਤਾ ਲਗਪਗ ਹਰ ਪੀੜ੍ਹੀ ਨੂੰ ਆਪਣੇ ਵੱਲ ਖਿੱਚਦੀ ਹੈ।’ ਤਾਪਸੀ ਇਸ ਫ਼ਿਲਮ ਵਿੱਚ ਰਾਣੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ। ਇਹ ਫ਼ਿਲਮ 2 ਜੁਲਾਈ ਨੂੰ ਨੈਟਫਲਿਕਸ ’ਤੇ ਰਿਲੀਜ਼ ਕੀਤੀ ਜਾ ਰਹੀ ਹੈ।