ਜਨੇਵਾ:ਪੋਲੈਂਡ ਫੁਟਬਾਲ ਟੀਮ ਦਾ ਕਪਤਾਨ ਰੌਬਰਟ ਲੇਵਾਂਡੋਵਸਕੀ ਲਿਓਨਲ ਮੈਸੀ ਤੇ ਕ੍ਰਿਸਟਿਆਨੋ ਰੋਨਾਲਡੋ ਨੂੰ ਪਛਾੜ ਕੇ ਫੀਫਾ ਦਾ ਸਰਵੋਤਮ ਫੁਟਬਾਲਰ ਬਣ ਗਿਆ ਹੈ। ਰੌਬਰਟ ਨੇ ਇਸ ਸੈਸ਼ਨ ਵਿਚ 55 ਗੋਲ ਕਰ ਕੇ ਬੇਅਰਨ ਮਿਊਨਖ ਨੂੰ ਕਈ ਕੌਮਾਂਤਰੀ ਤੇ ਕੌਮੀ ਟਰਾਫੀਆਂ ਜਿਤਾਈਆਂ। ਫੀਫਾ ਦੇ ਬੁਲਾਰੇ ਅਨੁਸਾਰ ਅੰਤਿਮ ਸੂਚੀ ਵਿਚ ਮੈਸੀ ਤੇ ਰੋਨਾਲਡੋ ਦੇ ਨਾਂ ਵੀ ਸਨ ਪਰ ਕੌਮੀ ਟੀਮਾਂ ਦੇ ਕਪਤਾਨਾਂ, ਕੋਚਾਂ ਤੇ ਪ੍ਰਸ਼ੰਸਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਰੌਬਰਟ ਦੀ ਚੋਣ ਹੋਈ। ਫੀਫਾ ਦੇ ਮੁਖੀ ਜਿਆਨੀ ਇੰਫਾਟਿਨੋ ਰੌਬਰਟ ਨੂੰ ਇਨਾਮ ਦੇਣ ਮਿਊਨਿਖ ਗਏ। ਦੂਜੇ ਪਾਸੇ ਲੂਸੀ ਬਰੌਂਜ਼ ਸਰਵੋਤਮ ਮਹਿਲਾ ਫੁਟਬਾਲਰ ਚੁਣੀ ਗਈ ਹੈ।