ਮੁੰਬਈ, 11 ਅਪਰੈਲ
ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਵਿਸ਼ਵ ਕੱਪ ਟੀਮ ਦੀ ਚੋਣ ਤੋਂ ਪੰਜ ਦਿਨ ਪਹਿਲਾਂ ਸੱਜੇ ਪੈਰ ’ਤੇ ਸੱਟ ਲੱਗਣ ਕਾਰਨ ਆਈਪੀਐਲ ਮੈਚ ਤੋਂ ਬਾਹਰ ਰਿਹਾ। ਰੋਹਿਤ ਪਿਛਲੇ 11 ਸੈਸ਼ਨਾਂ ਵਿੱਚ ਪਹਿਲੀ ਵਾਰ ਆਈਪੀਐਲ ਦੇ ਕਿਸੇ ਮੈਚ ਤੋਂ ਬਾਹਰ ਰਿਹਾ ਹੈ। ਮੁੰਬਈ ਇੰਡੀਅਨਜ਼ ਨੇ ਬਿਆਨ ਵਿੱਚ ਕਿਹਾ ਕਿ ਰੋਹਿਤ ਸ਼ਰਮਾ ਦੇ ਪੈਰ ’ਤੇ ਅਭਿਆਸ ਸੈਸ਼ਨ ਦੌਰਾਨ ਸੱਟ ਲੱਗ ਗਈ ਸੀ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਤੋਂ ਉਸ ਨੂੰ ਆਰਾਮ ਦਿੱਤਾ ਗਿਆ ਹੈ। ਕਾਰਜਕਾਰੀ ਕਪਤਾਨ ਕੀਰੋਨ ਪੋਲਾਰਡ ਨੇ ਕਿਹਾ ਕਿ ਉਹ ਠੀਕ ਹੈ। ਮੁੰਬਈ ਨੇ ਅਗਲੇ ਅੱਠ ਦਿਨ ਵਿੱਚ ਤਿੰਨ ਮੈਚ ਖੇਡਣੇ ਹਨ ਅਤੇ ਭਾਰਤੀ ਟੀਮ ਪ੍ਰਬੰਧਨ ਕਮੇਟੀ ਵੀ ਰੋਹਿਤ ਦੀ ਸੱਟ ’ਤੇ ਨਜ਼ਰ ਰੱਖੇਗੀ।