ਰੋਪੜ, 1 ਜੁਲਾਈ:

ਪੰਜਾਬ ਵਿੱਚ ਸੰਗਠਿਤ ਗੈਂਗ ‘ਤੇ ਤਿੱਖੀ ਕਾਰਵਾਈ ਕਰਦਿਆਂ ਰੋਪੜ ਪੁਲਿਸ ਨੇ ਮਹਾਰਾਸ਼ਟਰ ਦੇ ਖ਼ਤਰਨਾਕ ਗੈਂਗ ‘ਰਿੰਦਾ’ ਨਾਲ ਸਬੰਧਤ ਇੱਕ 22 ਸਾਲਾ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਐਸ.ਐਸ.ਪੀ. ਸਵਪਨ ਸ਼ਰਮਾਂ ਨੇ ਦੱਸਿਆ ਕਿ ‘ਰਿੰਦਾ’ ਨਾਲ ਸਬੰਧਤ ਇੱਕ ਸ਼ਾਰਪ ਸ਼ੂਟਰ ਯਾਦਵਿੰਦਰ ਸਿੰਘ ਉਰਫ ਯਾਦੀ  ਉੱਤੇ ਕਤਲ, ਫਿਰੌਤੀ ਅਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰਿੰਦਾ ਗੈਂਗ ਦੇ ਵੱਖ ਵੱਖ ਮੈਂਬਰਾਂ ਨਾਲ ਦੁਬਈ ਤੋਂ ਤਾਲਮੇਲ ਬਿਠਾਇਆ ਜਾ ਰਿਹਾ ਸੀ। । ਇਸ ਗੈਂਗ ਦੇ ਵਿਦੇਸ਼ੀ ਧਰਤੀ ‘ਤੇ ਕਈ ਹਮਦਰਦ ਦੱਸੇ ਜਾਂਦੇ ਸਨ।

ਨਾਂਦੇੜ ਦੇ ਰਹਿਣ ਵਾਲੇ ਤੇ ਰਿੰਦਾ ਦੇ ਕੈਟਾਗਰੀ ‘ਏ’ ਗੈਂਗਸਟਰ ਯਾਦੀ ਪਾਸੋਂ ਪੁਲਿਸ ਨੇ 315 ਬੋਰ, 12 ਤੇ 32 ਬੋਰ ਦੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਤੋਂ ਇਹ ਪਤਾ ਚਲਦਾ ਹੈ ਕਿ ਲੱਕੀ ਤੇ ਮੋਗਾ ਦੇ ਸੁਖਪ੍ਰੀਤ ਬੁੱਢਾ ਨੇ ਉੱਤਰ ਪ੍ਰਦੇਸ਼ ਤੋਂ ਹਥਿਆਰ ਮੁਹੱਈਆ ਕਰਾਉਣ ਵਿੱਚ ਯਾਦਵਿੰਦਰ ਦੀ ਸਹਾਇਤਾ ਕੀਤੀ ਸੀ। ਪੁਲਿਸ ਹਥਿਆਰਾਂ ਦੇ ਉਸ ਸਰੋਤ ਨੂੰ ਕਾਬੂ ਕਰਨ ਲਈ ਮੇਰਠ(ਯੂਪੀ) ਪੁਲਿਸ ਦੇ ਸੰਪਰਕ ਵਿੱਚ ਹੈ।

ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਤੇ ਨਾਲਾਗੜ੍ਹ ਦੇ ਸਨਅੱਤੀ ਖੇਤਰ ਵਿੱਚ ਫਿਰੌਤੀ ਦੇ ਮਾਮਲਿਆ ਵਿੱਚ ਸਰਗਰਮ ਸੀ। ਸ਼ਰਾਬ ਦੇ ਵੱਡੇ ਠੇਕੇਦਾਰ, ਟੋਲ ਪਲਾਜ਼ਾ ਤੇ ਧਾਤਾਂ ਦੇ ਕਬਾੜੀ ਇਸ ਗਿਰੋਹ ਦੇ ਮੁੱਖ ਸ਼ਿਕਾਰ ਹੁੰਦੇ ਸਨ। ਕਈ ਵਾਰ ਯਾਦਵਿੰਦਰ ਨੇ  ਰਿੰਦਾ ਦੇ ਇਸ਼ਾਰੇ ‘ਤੇ ਅੰਮ੍ਰਿਤਸਰ ਤੋਂ ਅੰਬਾਲਾ ਨਸ਼ੀਲੇ ਪਦਾਰਥਾਂ ਦਾ ਕੁਰੀਅਰ ਲਿਜਾਣ ਦਾ ਕੰਮ ਵੀ ਕੀਤਾ।

ÎਿÂਹ ਪੰਜਾਬ ਵਿੱਚ ਬਾਕੀ ਬਚਦੇ ਗਿਰੋਹਾਂ ‘ਚੋਂ ਇੱਕ ਵੱਡਾ ਗਿਰੋਹ ਹੈ ਜਿਸਦੇ ਪਿੰਜੌਰ, ਮੋਹਾਲੀ ਤੇ ਅੰਬਾਲਾ ਵਿੱਚ ਗੁਪਤ ਟਿਕਾਣੇ ਹਨ।