ਮੁੰਬਈ, 17 ਦਸੰਬਰ

ਐਲਗਾਰ ਪਰਿਸ਼ਦ ਮਾਮਲੇ ’ਚ ਰੋਨਾ ਵਿਲਸਨ ਦੀ ਗ੍ਰਿਫਤਾਰੀ ਤੋਂ ਸਾਲ ਪਹਿਲਾਂ ਉਨ੍ਹਾਂ ਦੇ ਸਮਾਰਟਫੋਨ ਵਿੱਚ ਐੱਨਐੱਸਓ ਗਰੁੱਪ ਦਾ ਪੈਗਾਸਸ ਸਪਾਈਵੇਅਰ ਸੀ। ਇੱਕ ਨਵੇਂ ਫੋਰੈਂਸਿਕ ਵਿਸ਼ਲੇਸ਼ਣ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਵਿਸ਼ਲੇਸ਼ਣ ਅਨੁਸਾਰ ਕੈਦੀ ਅਧਿਕਾਰ ਕਾਰਕੁਨ ਵਿਲਸਨ ਜੂਨ 2018 ਵਿੱਚ ਗ੍ਰਿਫਤਾਰੀ ਤੋਂ ਸਾਲ ਪਹਿਲਾਂ ਨਿਗਰਾਨੀ ਤੇ ਜਾਸੂਸੀ ਦਾ ਸ਼ਿਕਾਰ ਸੀ।