ਰੋਮ, ਲਿਵਰਪੂਲ ਦੇ ਸੈਂਟਰ ਬੈਕ ਵਿਰਜਿਲ ਵਨ ਦਿਜਕ ਤੋਂ ਇਲਾਵਾ ਕ੍ਰਿਸਟਿਆਨੋ ਰੋਨਾਲਡੋ ਅਤੇ ਲਾਇਨਲ ਮੈਸੀ ਵੀ ਫੀਫਾ ਦੇ ਸਾਲ ਦੇ ਸਰਵੋਤਮ ਫੁਟਬਾਲਰ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ। ਸਰੋਵਤਮ ਫੀਫਾ ਫੁਟਬਾਲ ਐਵਾਰਡ 23 ਸਤੰਬਰ ਨੂੰ ਮਿਲਾਨ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਨੀਦਰਲੈਂਡ ਦੇ ਕੌਮਾਂਤਰੀ ਫੁਟਬਾਲਰ ਦਿਜਕ ਨੇ ਲੰਘੇ ਹਫ਼ਤੇ ਮੈਸੀ ਅਤੇ ਰੋਨਾਲਡੋ ਨੂੰ ਪਛਾੜ ਕੇ ਸਾਲ ਦਾ ਸਰਵੋਤਮ ਯੂਰੋਪੀ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ। ਚੈਂਪੀਅਨਜ਼ ਲੀਗ ਵਿੱਚ ਲਿਵਰਪੂਲ ਦੀ ਖ਼ਿਤਾਬੀ ਜਿੱਤ ਵਿੱਚ ਵਾਨ ਦਿਜਕ ਦੀ ਅਹਿਮ ਭੂਮਿਕਾ ਰਹੀ ਹੈ। ਪੁਰਸ਼ ਟੀਮ ਦੇ ਸਰਵੋਤਮ ਕੋਚ ਲਈ ਮੈਨਚੈਸਟਰ ਸਿਟੀ ਦੇ ਪੇਪ ਗਾਰਡੀਓਲਾ, ਲਿਵਰਪੂਲ ਦੇ ਜਰਗੇਨ ਕਲੋਪ ਅਤੇ ਟੋਟਨਹੇਮ ਦੇ ਮੌਰੀਸੀਓ ਪੋਸ਼ਟਿਲੋ ਦੌੜ ਵਿੱਚ ਹਨ। ਮਹਿਲਾ ਟੀਮ ਦੇ ਕੋਚ ਲਈ ਇੰਗਲੈਂਡ ਦੀ ਫਿਲ ਨੇਵਿਲੇ, ਅਮਰੀਕਾ ਦੀ ਜਿੱਲ ਇਲਿਸ ਅਤੇ ਸਰੀਨਾ ਵੀਗਮੈਨ ਵਿਚਾਲੇ ਮੁਕਾਬਲਾ ਹੋਵੇਗਾ।
ਸਰਵੋਤਮ ਫੀਫਾ ਫੁਟਬਾਲ ਐਵਾਰਡਾਂ ਲਈ ਸੰਭਾਵੀਆਂ ਦੀ ਸੂਚੀ
ਪੁਰਸ਼ ਖਿਡਾਰੀ: ਕ੍ਰਿਸਟਿਆਨੋ ਰੋਨਾਲਡੋ (ਯੂਵੈਂਟਸ/ਪੁਰਤਗਾਲ), ਲਾਇਨਲ ਮੈਸੀ (ਬਾਰਸੀਲੋਨਾ/ਅਰਜਨਟੀਨਾ), ਵਿਰਜਿਲ ਵਨ ਦਿਜਕ (ਲਿਵਰਪੂਲ/ਨੀਦਰਲੈਂਡ)
ਮਹਿਲਾ ਖਿਡਾਰੀ: ਲੂਸੀ ਬਰੋਂਜ਼ੇ (ਲਿਓਨ/ਇੰਗਲੈਂਡ), ਅਲੈਕਸ ਮੌਰਗਨ (ਓਰਲੈਂਡੋ ਪਰਾਈਡ/ਅਮਰੀਕਾ), ਮੈਗਨ ਰੈਪੀਨੋਅ (ਰੇਨ ਐੱਫਸੀ/ਅਮਰੀਕਾ)।
ਪੁਰਸ਼ ਕੋਚ: ਪੈੱਪ ਗਾਰਡੀਓਲਾ (ਮੈਨਚੈਸਟਰ ਸਿਟੀ), ਜਰਗੇਨ ਕਲੋਪ (ਲਿਵਰਪੂਲ), ਮੌਰੀਸੀਓ ਪੋਸ਼ਟਿੱਨੋ (ਟੋਟਨਹੇਮ)।
ਮਹਿਲਾ ਕੋਚ: ਜਿੱਲ ਐਲਿਸ (ਅਮਰੀਕਾ), ਫਿੱਲ ਨੇਵਿਲੇ (ਇੰਗਲੈਂਡ), ਸਰੀਨਾ ਵੀਗਮੈਨ (ਨੀਦਰਲੈਂਡ)।
ਮਹਿਲਾ ਗੋਲਕੀਪਰ: ਕ੍ਰਿਸਟਿਆਨੇ ਐਂਡਲਰ (ਪੈਰਿਸ ਸੇਂਟ ਜਰਮੇਨ/ਚਿੱਲੀ), ਹੈੱਡਵਿਗ ਲਿੰਡਹਲ (ਵੋਲਫਸਬਰਗ/ਸਵੀਡਨ), ਸਰੀ ਵਨ ਵੀਨੈਂਡਲ (ਐਟਲੈਟਿਕੋ ਮੈਡਰਿਡ/ਨੀਦਰਲੈਂਡ)।
ਪੁਰਸ਼ ਗੋਲਕੀਪਰ: ਐਲੀਸਨ (ਲਿਵਰਪੂਲ/ਬ੍ਰਾਜ਼ੀਲ), ਐਡਰਸਨ (ਮੈਨਚੈਸਟਰ ਸਿਟੀ/ਬ੍ਰਾਜ਼ੀਲ), ਮਾਰਕ ਆਂਦਰੇ ਟਰ ਸਟੇਗਨ (ਬਾਰਸੀਲੋਨਾ/ਜਰਮਨੀ)।
ਬਿਹਤਰੀਨ ਗੋਲ (ਪੁਸਕਸ ਐਵਾਰਡ): ਲਾਇਨਲ ਮੈਸੀ, ਜੁਆਨ ਕੁਇੰਟਰੋ , ਡੇਨੀਅਲ ਜ਼ੀਸੋਰੀ।