ਨਾਭਾ, 31 ਜਨਵਰੀ

ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਦੇਵੀ ਦਵਾਲਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਬਾਜ਼ਾਰਾਂ ਵਿੱਚੋ ਰੋਡ ਸ਼ੋਅ ਕੱਢਦੇ ਹੋਏ ਐੱਸਡੀਐਮ ਦਫਤਰ ਪਹੁੰਚੇ। ਚੋਣ ਕਮਿਸ਼ਨ ਵੱਲੋਂ ਕਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਵਿੱਚ ਰੋਡ ਸ਼ੋਅ ਕੱਢਣ ਕਾਰਨ ਸ਼੍ਰੀ ਧਰਮਸੋਤ ਨੂੰ ਨੋਟਿਸ ਕੱਢਿਆ ਗਿਆ। ਰਿਟਰਨਿੰਗ ਅਫਸਰ ਕਨੂੰ ਗਰਗ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ ਨੋਟਿਸ ਕੱਢਕੇ ਜੁਆਬ ਮੰਗਿਆ ਗਿਆ ਹੈ ਅਤੇ ਉਸ ਪਿੱਛੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।