ਅੰਮ੍ਰਿਤਸਰ ਦੇ ਮਨਜਿੰਦਰ ਨਾਮ ਦੇ ਨੌਜਵਾਨ ਦਾ ਪਰਿਵਾਰ ਆਪਣੇ ਪੁੱਤਰ ਲਈ ਦਰ-ਦਰ ਠੋਕਰਾਂ ਖਾ ਰਿਹਾ ਹੈ। ਉਨ੍ਹਾਂ ਦਾ ਜਵਾਨ ਪੁੱਤ ਮਨਜਿੰਦਰ 2 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ‘ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ ਪਰ ਇਕ ਦਿਨ ਕਿਸੇ ਕਾਰ ਦੇ ਕੋਲੋਂ ਲਿਫਟ ਲੈਣ ਮੌਕੇ ਉਸ ਨੂੰ ਦੁਬਈ ਦੀ ਪੁਲਿਸ ਨੇ ਚੁਕ ਲਿਆ ਅਤੇ ਚੋਰੀ ਦੀ ਕਾਰ ਦੇ ਮਾਮਲੇ ਵਿਚ ਉਸ ਨੂੰ ਜੇਲ ਭੇਜਿਆ ਹੈ ਜਿਸ ਨੂੰ ਲੈ ਕੇ ਪਰਿਵਾਰ ਖਾਸੀ ਚਿੰਤਾ ਵਿਚ ਹੈ।
ਪਰਿਵਾਰ ਨੇ ਆਪਣੇ ਬੇਟੇ ਦੀ ਸਲਾਮਤੀ ਲਈ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿਚ ਇਕ ਮੰਗ ਪਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜ ਆਪਣੇ ਪੁੱਤਰ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾਂ ਪੁਤ ਮਨਜਿੰਦਰ ਜੋ ਕਿ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਅਤੇ ਕਾਰ ਵਿਚ ਲਿਫਟ ਮੰਗਣ ਦੇ ਚੱਕਰ ਵਿਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ, ਜਦੋਂ ਨਾਕੇ ‘ਤੇ ਪੁਲਿਸ ਨੇ ਰੋਕਿਆ ਦਾ ਕਾਰ ਵਿਚ ਮੌਜੂਦ ਲੋਕ ਭਜ ਗਏ ਅਤੇ ਪੁਲਿਸ ਦੀ ਗ੍ਰਿਫ਼ਤ ਵਿਚ ਆਉਣ ‘ਤੇ ਨਜਾਇਜ ਜੇਲ੍ਹ ਵਿਚ ਬੰਦ ਹੈ ਜਿਸ ਨੂੰ ਲੈ ਕੇ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਅਤੇ ਬੇਟੇ ਦੀ ਰਿਹਾਈ ਲਈ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸਰਕਾਰ ਅੱਗੇ ਅਪੀਲ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ ਦੇ ਬੇਟੇ ਨੂੰ ਵਾਪਿਸ ਭਾਰਤ ਬੁਲਾ ਲਵੇ।