ਮੁੰਬਈ — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਰੇਸ 3’ ਦੀ ਸ਼ੂਟਿੰਗ ਆਬੂ ਧਾਬੀ ‘ਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਫਿਲਮ ਸੈੱਟ ‘ਤੇ ਜੈਕਲੀਨ ਫਰਨਾਂਡੀਜ਼ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਕਾਰਨ ਦੀ ਉਸਦੀ ਅੱਖ ‘ਤੇ ਗੰਭੀਰ ਸੱਟ ਲੱਗ ਗਈ ਹੈ। ਜਾਣਕਾਰੀ ਮੁਤਾਬਕ ਜੈਕਲੀਨ ਸੈੱਟ ‘ਤੇ ਸਕਾਸ਼ ਖੇਡ ਰਹੀ ਸੀ, ਜਿੱਥੇ ਅਚਾਨਕ ਹੀ ਗੇਂਦ ਉਸਦੀ ਅੱਖ ‘ਤੇ ਲੱਗ ਗਈ। ਕਿਹਾ ਜਾ ਰਿਹਾ ਹੈ ਕਿ ਸੱਟ ਲੱਗਣ ਤੋਂ ਤੁਰੰਤ ਬਾਅਦ ਹਸਪਤਾਲ ਲਿਆਂਦਾ ਗਿਆ। ਫਿਲਹਾਲ ਉੱਥੇ ਉਸ ਦੀ ਅੱਖ ਦੀ ਜਾਂਚ ਚੱਲ ਰਹੀ ਹੈ, ਜੋ ਪੂਰੀ ਹੋਣ ਜਾਣ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਡਿਸਚਾਰਜ਼ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ‘ਰੇਸ 3’ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਕਰ ਰਹੇ ਹਨ। ਫਿਲਮ ‘ਚ ਸਲਮਾਨ ਤੇ ਜੈਕਲੀਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਅਤੇ ਡੇਜ਼ੀ ਸਾਹ ਵਰਗੇ ਸਟਾਰਜ਼ ਅਹਿਮ ਭੂਮਿਕਾ ‘ਚ ਹਨ। ਇਸ ਤੋਂ ਇਲਾਵਾ ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।