ਕੀਵ, 1 ਮਾਰਚ
ਖਾਰਕੀਵ ਅਤੇ ਕੀਵ ਦੇ ਵਿਚਕਾਰ ਸੂਮੀ ਸੂਬੇ ਦੇ ਓਖਤਿਰਕਾ ਵਿੱਚ ਫੌਜੀ ਅੱਡੇ ਉੱਤੇ ਰੂਸੀ ਤੋਪਖਾਨੇ ਦੇ ਹਮਲੇ ਵਿੱਚ 70 ਤੋਂ ਵੱਧ ਯੂਕਰੇਨ ਦੇ ਫ਼ੌਜੀ ਮਾਰੇ ਗਏ। ਸੂਮੀ ਸੂਬੇ ਦੇ ਗਵਰਨਰ ਦਮਿਤਰੋ ਜ਼ਿਵਿਤਸਕੀ ਨੇ ਸੜੀ ਹੋਈ ਚਾਰ ਮੰਜ਼ਿਲਾ ਇਮਾਰਤ ਤੇ ਮਲਬੇ ਵਿੱਚ ਦੱਬੇ ਲੋਕਾਂ ਦੀ ਭਾਲ ਕਰ ਰਹੇ ਬਚਾਅ ਕਰਮਚਾਰੀਆਂ ਦੀ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਐਤਵਾਰ ਨੂੰ ਲੜਾਈ ਦੌਰਾਨ ਕਈ ਰੂਸੀ ਫ਼ੌਜੀ ਅਤੇ ਕਈ ਸਥਾਨਕ ਨਾਗਰਿਕ ਵੀ ਮਾਰੇ ਗਏ ਸਨ।