ਨਵੀਂ ਦਿੱਲੀ , 31 ਮਾਰਚ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੋ ਦਿਨਾਂ ਦੌਰੇ ’ਤੇ ਵੀਰਵਾਰ ਨੂੰ ਭਾਰਤ ਪੁੱਜੇ। ਯੂਕਰੇਨ ’ਤੇ ਰੂਸੀ ਹਮਲੇ ਸ਼ੁਰੂ ਹੋਣ ਬਾਅਦ ਵਿਦੇਸ਼ ਮੰਤਰੀ ਦੀ ਇਹ ਪਹਿਲੀ ਫੇਰੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖ਼ਾਰੋਵਾ ਨੇ ਕਿਹਾ ਕਿ ਲਾਵਰੋਵ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੂੰ ਮਿਲਣਗੇ। ਉਧਰ, ਵਿਦੇਸ਼ ਮੰਤਰਾਲੇ ਵਲੋਂ ਲਾਵਰੋਵ ਦੇ ਦੌਰੇ ਸਬੰਧੀ ਜਾਰੀ ਮੀਡੀਆ ਐਡਵਾਇਜ਼ਰੀ ਵਿੱਚ ਰੂਸੀ ਵਿਦੇਸ਼ ਮੰਤਰੀ ਤੇ ਪ੍ਰਧਾਨ ਮੰਤਰੀ ਵਿਚਾਲੇ ਮੀਟਿੰਗ ਦਾ ਕੋਈ ਜ਼ਿਕਰ ਨਹੀਂ ਹੈ।