ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮਗਰੋਂ ਕੰਬੋਜ ਨੇ ਅੱਜ ਟਵੀਟ ਕੀਤਾ, ‘ਭਾਰਤ ਇਸ ਦਾ ਪ੍ਰਧਾਨ ਬਣ ਕੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਆਪਣੇ ਮੂਲ ਸਿਧਾਤਾਂ ਨਾਲ ਅਗਵਾਈ ਕਰਨ, ਆਲਮੀ ਭਾਈਚਾਰੇ ਦੀ ਭਲਾਈ ਤੇ ਖੁਸ਼ਹਾਲੀ ਲਈ ਸ਼ਿੱਦਤ ਨਾਲ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਲੈ ਕੇ ਦ੍ਰਿੜ੍ਹ ਹੈ।’ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਇੱਕ ਬਿਆਨ ’ਚ ਕਿਹਾ ਕਿ ਕੰਬੋਜ ਨੇ ਜੋ ਅਹੁਦਾ ਸੰਭਾਲਿਆ ਹੈ ਉਸ ਤਹਿਤ ਉਨ੍ਹਾਂ ਦੀ ਭੂਮਿਕਾ ਸਮਾਜਿਕ ਵਿਕਾਸ ਮਾਮਲਿਆਂ ਨਾਲ ਸਬੰਧਤ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।