ਨਵੀਂ ਦਿੱਲੀ, 4 ਫਰਵਰੀ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਸੀਨੀਅਰ ਕੂਟਨੀਤਕ ਰੀਨਤ ਸੰਧੂ ਨੀਦਰਲੈਂਡਜ਼ ਵਿੱਚ ਭਾਰਤ ਦੀ ਨਵੀਂ ਰਾਜਦੂਤ ਹੋਵੇਗੀ। ਭਾਰਤੀ ਵਿਦੇਸ਼ ਸੇਵਾ ਦੇ 1989 ਬੈਚ ਦੀ ਅਧਿਕਾਰੀ ਸੰਧੂ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮੀ) ਵਜੋਂ ਕੰਮ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਸੰਧੂ ਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ। ਸੰਧੂ ਨੀਦਰਲੈਂਡਜ਼ ਵਿੱਚ ਭਾਰਤੀ ਸਫ਼ਾਰਤਖ਼ਾਨੇ ਵਿੱਚ ਪ੍ਰਦੀਪ ਕੁਮਾਰ ਰਾਵਤ ਦੀ ਥਾਂ ਲਵੇਗੀ। ਰਾਵਤ ਨੂੰ ਚੀਨ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।