ਜਾਲੌਨ (ਉੱਤਰ ਪ੍ਰਦੇਸ਼), 16 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫਤ ਸਹੂਲਤਾਂ ਦੀ ਰਾਜਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਰਿਓੜੀ ਸੱਭਿਆਚਾਰ ਦੇਸ਼ ਦੇ ਵਿਕਾਸ ਲਈ ਬਹੁਤ ਘਾਤਕ ਹੈ। ਅੱਜ ਇਥੇ ਜਾਲੌਨ ਜ਼ਿਲ੍ਹੇ ਦੀ ਓਰਾਈ ਤਹਿਸੀਲ ‘ਚ 296 ਕਿਲੋਮੀਟਰ ਲੰਬੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਐਕਸਪ੍ਰੈੱਸ ਵੇਅ ਨਾ ਸਿਰਫ ਵਾਹਨਾਂ ਨੂੰ ਰਫ਼ਤਾਰ ਦੇਵੇਗਾ, ਸਗੋਂ ਇਹ ਬੁੰਦੇਲਖੰਡ ਨੂੰ ਜੋੜਨ ਦੇ ਨਾਲ-ਨਾਲ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ।