ਖਾਨਦਾਨੀ ਸਿਆਸਤ ਦੇ ਦੋਸ਼ ਰੱਦ
ਸੀ.ਬੀ.ਆਈ ਦੀ ਕੋਲਕਤਾ ਕਾਰਵਾਈ ਨੂੰ ਮੋਦੀ ਸਰਕਾਰ ਦੀ ਬਦਲਾਖੋਰੀ ਦੱਸਿਆ
ਬਾਦਲ ਤੇ ਮਜੀਠੀਆ ਵਿਰੁੱਧ ਇਸੇ ਤਰਾਂ ਦੀ ਬਦਲਾਖੋਰੀ ਦੀ ਸੰਭਵਨਾ ਰੱਦ
ਚੰਡੀਗੜ, 7 ਫਰਵਰੀ
ਕਾਂਗਰਸ ਵਿਰੁੱਧ ਖਾਨਦਾਨੀ ਸਿਆਸਤ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਖਾਨਦਾਨ ਨੂੰ ਨਹੀਂ ਸਗੋਂ ਵਿਅਕਤੀ ਨੂੰ ਵੋਟ ਪਾਉਂਦੇ ਹਨ। ਉਨਾਂ ਐਲਾਨ ਕੀਤਾ ਕਿ ਰਾਹੁਲ ਤੇ ਪਿ੍ਰਅੰਕਾ ਦੀ ਉੱਤਮ ਟੀਮ ਹੈ ਜੋ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਲੋਕ ਵਿਰੋਧੀ ਐਨ.ਡੀ.ਏ ਸਰਕਾਰ ਦਾ ਸਫਾਇਆ ਕਰ ਦੇਵੇਗੀ।
ਰਾਜਸਥਾਨ, ਛੱਤੀਸਗੜ ਤੇ ਮੱਧਪ੍ਰਦੇਸ਼ ਦੀਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਦੇ ਇੱਕ ਮਹਾਨ ਆਗੂ ਵਜੋਂ ਉਭਰਨ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਇੱਕ ਉੱਘੇ ਮੀਡੀਆ ਹਾੳੂਸ ਵੱਲੋਂ ਆਯੋਜਿਤ ਕਰਵਾਏ ਗਏ ਕਨਕਲੇਵ ਵਿੱਚ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਇੱਕ ਤੇਜ਼ੀ ਨਾਲ ਉਭਰ ਰਿਹਾ ਆਗੂ ਦੱਸਿਆ ਜਿਨਾਂ ਵਿੱਚ ਚੀਜਾਂ ਨੂੰ ਸਮਝਣ ਦੀ ਡੂੰਘੀ ਸਮਝ ਹੈ। ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਇੱਕ ਬਹੁਤ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭੈਣ ਦੇ ਮੈਦਾਨ ਵਿੱਚ ਆਉਣ ਨਾਲ ਇੱਕ ਉੱਤਮ ਟੀਮ ਬਣ ਗਈ ਹੈ ਅਤੇ ਇਹ ਕਾਂਗਰਸ ਲਈ ਵੱਡੀ ਸੰਪੱਤੀ ਹੈ। ਮੁੱਦਿਆਂ ਨੂੰ ਸੁਣਨ ਤੇ ਉਨਾਂ ਦੀ ਗੰਭੀਰਤਾ ਨਾਲ ਛਾਣ-ਬੀਣ ਕਰਨ ਵਾਲੀ ਆਪਣੀ ਮਾਂ ਦੀ ਦਿੱਖ ਦੇ ਉਲਟ ਰਾਹੁਲ ਗਾਂਧੀ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਪੂਰੇ ਵਿਸ਼ਵਾਸ ਨਾਲ ਸਹੀ ਦਿਸ਼ਾ ਵਿੱਚ ਫੈਸਲੇ ਲੈਂਦੇ ਹਨ।
ਹਾਲ ਹੀ ਵਿੱਚ ਕੋਲਕਤਾ ਵਿਖੇ ਮਮਤਾ ਬੈਨਰਜੀ ਤੇ ਸੀ.ਬੀ.ਆਈ ਵਿਚਕਾਰ ਹੋਏ ਵਿਵਾਦ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕੇਂਦਰੀ ਏਜੰਸੀ ਦੀ ਕਾਰਵਾਈ ਨੂੰ ਕੇਵਲ ਬਦਲਾਖੋਰੀ ਦੀ ਕਾਰਵਾਈ ਦੱਸਿਆ ਜੋ ਕਿ ਜਮਹੂਰੀ ਸਿਆਸਤ ਵਿੱਚ ਨਾਪ੍ਰਵਾਨ ਕਰਨਯੋਗ ਹੈ। ਉਨਾਂ ਕਿਹਾ ਕਿ ਰੋਬਰਟ ਵਾਡਰਾ ਖਿਲਾਫ਼ ਈ.ਡੀ. ਦਾ ਕੇਸ ਕੁਝ ਵੀ ਨਹੀਂ ਹੈ ਅਤੇ ਇਹ ਸਿਰਫ ਕੇਂਦਰ ਸਰਕਾਰ ਵੱਲੋਂ ਬਦਲਾਖੋਰੀ ਤੇ ਪ੍ਰੇਸ਼ਾਨ ਕਰਨ ਦੀ ਕਾਰਵਾਈ ਹੈ। ਉਨਾਂ ਕਿਹਾ ਕਿ ਇਨਾਂ ਕਾਰਵਾਈਆਂ ਦੀ ਇੱਕ ਸਭਿਅਕ ਦੇਸ਼ ਵਿੱਚ ਕੋਈ ਵੀ ਥਾਂ ਨਹੀਂ ਹੈ ਅਤੇ ਇਕ ਜਮਹੂਰੀ ਸਮਾਜ ਵਿੱਚ ਕਾਰਜ ਢੰਗ ਨਾਲ ਕੀਤੇ ਜਾਂਦੇ ਹਨ।
ਸਰਕਾਰ ਚਲਾਉਣ ਦੇ ਆਪਣੇ ਖੁਦ ਦੇ ਢੰਗ ਤਰੀਕੇ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਕੁਝ ਸਾਥੀ ਫਲਾਣੇ-ਫਲਾਣੇ ਨੂੰ ਟੰਗਣ ਲਈ ਉਨਾਂ ਨੂੰ ਆਖਦੇ ਹਨ ਪਰ ਉਹ ਬਦਲਾਖੋਰੀ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ। ਬਾਦਲਾਂ ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਸਾਰੇ ਦੋਸ਼ਾਂ ਦੀ ਜਾਂਚ ਪ੍ਰਗਤੀ ਅਧੀਨ ਹੈ ਅਤੇ ਉਨਾਂ ਨੂੰ ਆਪਣੇ ਦੁਸ਼ਕਰਮਾਂ ਦਾ ਹਿਸਾਬ ਚੁਕਾਉਣਾ ਪਵੇਗਾ। ਉਨਾਂ ਨੇ ਇਸ ਕਾਰਜ ਦੌਰਾਨ ਕਿਸੇ ਵੀ ਤਰਾਂ ਦੀ ਬਦਲਾਖੋਰੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ।
ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਕਾਰਗੁਜਾਰੀ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਰਜਾਂ ਨਾਲ ਜਿਨਾਂ ਲੋਕਾਂ ਨੂੰ ਲਾਭ ਹੋਇਆ ਹੈ ਉਹ ਅਡਾਨੀ ਤੇ ਉਨਾਂ ਦੇ ਪਸੰਦੀਦਾ ਹਨ। ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੁਝ ਵੀ ਕਰਨ ਤੋਂ ਅਸਮਰੱਥ ਰਹੀ ਹੈ। ਮੋਦੀ ਸਰਕਾਰ ਨੇ ਵੱਖ-ਵੱਖ ਫਸਲਾਂ ਦਾ ਘੋਟੋ ਘੱਟ ਸਮਰਥੱਨ ਮੁੱਲ ਵੀ ਨਹੀਂ ਦਿੱਤਾ। ਇਥੋ ਤੱਕ ਕਿ ਖੰਡ ਤੇ ਕਪਾਹ ਉਦਯੋਗ ਦੀ ਹਾਲਤ ਡਾਵਾਂਡੋਲ ਹੋ ਗਈ ਹੈ।
ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਆਪਣੇ ਪੈਰ ਪਿੱਛੇ ਖਿਚਣ ਲਈ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਪੂਰੀ ਦੀ ਪੂਰੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਹਰਸਿਮਰਤ ਕੌਰ ਦੇ ਕੇਂਦਰ ਵਿੱਚ ਇੱਕ ਮੰਤਰੀ ਹੋਣ ਦੇ ਬਾਵਜੂਦ ਉਹ ਸੂਬੇ ਤੇ ਇਸ ਦੇ ਲੋਕਾਂ ਲਈ ਕੁਝ ਵੀ ਕਰਵਾਉਣ ਤੋਂ ਅਸਫਲ ਰਹੀ ਹੈ। ਉਸ ਨੇ ਖਾਸ ਤੌਰ ’ਤੇ ਖੇਤੀ ਸੈਕਟਰ ਵਿੱਚ ਕੁਝ ਵੀ ਨਹੀ ਕਰਵਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਵਿਰਾਸਤ ਵਿੱਚ ਦਿੱਤੇ ਵਿੱਤੀ ਸੰਕਟ ਦੇ ਬਾਵਜੂਦ ਉਨਾਂ ਦੀ ਸਰਕਾਰ ਨੇ ਸੂਬੇ ਦੇ ਪ੍ਰਬੰਧ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਸਰਕਾਰ ਨੇ ਸੂਬੇ ਨੂੰ ਵਿੱਤੀ ਤਬਾਹੀ ਵੱਲ ਧੱਕ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ 6.25 ਲੱਖ ਨੌਕਰੀਆਂ ਪੈਦਾ ਕਰਨ ਵਿੱਚ ਸਫਲ ਹੋਏ ਹਨ। ਉਨਾਂ ਦੀ ਸਰਕਾਰ ਨੇ ਕਿਸਾਨਾਂ ਦਾ 4786 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਭਾਵੇਂ ਇਹ ਚੋਖਾ ਨਹੀਂ ਹੈ ਪਰ ਹਾਲ ਹੀ ਦੇ ਬਜਟ ਦੌਰਾਨ ਮੋਦੀ ਸਰਕਾਰ ਵੱਲੋਂ ਐਲਾਨੇ ਪ੍ਰਤੀ ਦਿਨ ਦੇ 17 ਰੁਪਏ ਨਾਲੋਂ ਫਿਰ ਵੀ ਠੀਕ ਹੈ।
ਆਉਂਦਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਸਾਹਮਣੇ ਪ੍ਰਮੁੱਖ ਚਣੌਤੀਆਂ ਨੂੰ ਗਿਣਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਦੇ ਕਾਰਨ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਬੇਚੈਨੀ ਹੈ ਅਤੇ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਰਪੇਸ਼ ਹਨ ਜਿਸ ਦੇ ਕਾਰਨ ਭਾਜਪਾ ਦੀ ਹਾਰ ਯਕੀਨੀ ਹੈ।
ਭਾਰਤ ਦੇ ਧਰਮ ਨਿਰਪੱਖ, ਫਿਰਕੂ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਵਾਲੀ ਦਿੱਖ ਨੂੰ ਵਿਸ਼ਵ ਵਿੱਚ ਢਾਹ ਲਾਉਣ ਲਈ ਉਨਾਂ ਨੇ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ ਜੋ ਵੋਟਾਂ ਦੀ ਰਾਜਨੀਤੀ ਲਈ ਅਜਿਹੀਆਂ ਸੌੜੀਆਂ ਵਲਗਣਾਂ ਵਿੱਚ ਰੁਝੇ ਹੋਏ ਹਨ।
ਕਰਤਾਰਪੁਰ ਲਾਂਘੇ ਨੂੰ ਖੋਲਣ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਕਦਮ ਸਵਾਗਤਯੋਗ ਹੈ ਪਰ ਇਸ ਦੇ ਨਾਲ ਹੀ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂ ਕਿ ਆਈ.ਐਸ.ਆਈ ਆਪਣੇ ਨਿਾਉਣੇ ਇਰਾਦਿਆਂ ਲਈ ਇਸ ਦੀ ਦੁਰਵਰਤੋਂ ਕਰ ਸਕਦੀ ਹੈ।
ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵਿਖੇ ਨੀਂਹ ਪੱਥਰ ਰੱਖਣ ਮੌਕੇ ਸ਼ਾਮਲ ਹੋਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇੱਕ ਮੰਤਰੀ ਦੇ ਇਸ ਵਿੱਚ ਸ਼ਾਮਲ ਹੋਣ ’ਤੇ ਕੋਈ ਇਤਰਾਜ਼ ਨਹੀ ਹੈ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨਾਂ ਨੂੰ ਨਿੱਜੀ ਤੌਰ ’ਤੇ ਸੱਦਾ ਦਿੱਤਾ ਸੀ ਅਤੇ ਉਨਾਂ ਦੀ ਿਕਟ ਦੇ ਦਿਨਾਂ ਤੋਂ ਹੀ ਨੇੜੇ ਦੇ ਮਿਤਰ ਹਨ। ਉਨਾਂ ਨੇ ਪਾਕਿਸਤਾਨ ਫੌਜ ਦੇ ਮੁਖੀ ਨਾਲ ਜੱਫੀ ਪਾਉਣ ਸਬੰਧੀ ਆਪਣੀ ਨਰਾਜਗੀ ਬਾਰੇ ਸਿੱਧੂ ਨੂੰ ਦੱਸ ਦਿੱਤਾ ਸੀ ਕਿਉਂਕਿ ਪਾਕਿਸਤਾਨ ਫੌਜ ਦਾ ਮੁੱਖੀ ਹਜ਼ਾਰਾਂ ਭਾਰਤੀ ਨਾਗਰਿਕਾਂ ਅਤੇ ਬਹਾਦੁਰ ਫੌਜੀਆਂ ਦੀ ਹੱਤਿਆ ਕਰਨ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਿਨੇਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਬਲਬੀਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਸ਼ਾਮਲ ਸਨ।