ਨਵੀਂ ਦਿੱਲੀ, 20 ਅਪਰੈਲ
ਭਾਜਪਾ ਨੇ ਕਿਹਾ ਹੈ ਕਿ ਫੌਜਦਾਰੀ ਮਾਣਹਾਨੀ ਦੇ ਮਾਮਲੇ ‘ਚ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਸੂਰਤ ਅਦਾਲਤ ਦਾ ਫੈਸਲਾ ਸਾਬਤ ਕਰਦਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ।ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪਟੀਸ਼ਨ ’ਤੇ ਸੂਰਤ ਦੀ ਅਦਾਲਤ ਦਾ ਫੈਸਲਾ ‘ਗਾਂਧੀ ਪਰਿਵਾਰ ਦੇ ਹੰਕਾਰ ਉੱਤੇ ਥੱਪੜ ਹੈ। ਇਹ ਫ਼ੈਸਲਾ ਆਮ ਜਨਤਾ ਤੇ ਨਿਆਂਪਾਲਿਕਾ ਦੀ ਜਿੱਤ ਹੈ।