ਤਾਸ਼ਕੰਦ, 10 ਦਸੰਬਰ
ਇਥੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਮਹਿਲਾਵਾਂ ਦੇ 55 ਕਿਲੋ ਵਰਗ ਵਿੱਚ ਐਸ ਬਿਦਿਆ ਰਾਣੀ ਦੇਵੀ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਦੇਵੀ ਨੇ ਕੁਲ 198 (98+114)ਕਿਲੋ ਭਾਰ ਚੁੱਕਿਆ। ਨਾਇਜੀਰੀਆ ਦੀ ਆਦਿਜਾਤ ਓਲਾਰੀਨੌਇ ਨੇ ਕੁਲ 203(90+113) ਕਿਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। ਹਾਲਾਂਕਿ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਦੇ ਨੇਮਾਂ ਅਨੁਸਾਰ ਉਸ ਨੂੰ ਕਲੀਨ ਅਤੇ ਜਰਕ ਕੈਟੇਗਰੀ ਵਿੱਚ ਸਭ ਤੋਂ ਵਧ 114 ਕਿਲੋ ਭਾਰ ਚੁੱਕਣ ਕਾਰਨ ਸੋਨੇ ਦਾ ਤਗਮਾ ਮਿਲੇਗਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਵੀ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ ਸੀ, ਉਹ ਚੌਥੇ ਸਥਾਨ ’ਤੇ ਰਹੀ। ਤਾਸ਼ਕੰਦ ਵਿੱਚ ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਇੱਕੋ ਸਮੇਂ ਕਰਵਾਈਆਂ ਜਾ ਰਹੀਆਂ ਹਨ।