ਕੋਲੰਬੋ, 12 ਜੁਲਾਈ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਮੰਗਲਵਾਰ ਨੂੰ ਅਸਤੀਫੇ ਵਾਲੇ ਪੱਤਰ ’ਤੇ ਹਸਤਾਖਰ ਕਰ ਦਿੱਤੇ ਹਨ। ਉਨ੍ਹਾਂ ਦੇ ਅਸਤੀਫੇ ਬਾਰੇ ਸ੍ਰੀਲੰਕਾ ਵਿੱਚ ਅਧਿਕਾਰਤ ਤੌਰ ’ਤੇ ਐਲਾਨ ਬੁੱਧਵਾਰ ਨੂੰ ਹੋਵੇਗਾ। ‘ਡੇਲੀ ਮਿਰਰ’ ਅਨੁਸਾਰ ਰਾਸ਼ਟਰਪਤੀ ਨੇ ਅਸਤੀਫੇ ਵਾਲਾ ਪੱਤਰ ਇਕ ਸਰਕਾਰੀ ਅਧਿਕਾਰੀ ਨੂੰ ਸੌਂਪ ਦਿੱਤਾ ਹੈ ਤੇ ਇਹ ਪੱਤਰ ਹੁਣ ਸੰਸਦ ਦੇ ਸਪੀਕਰ ਨੂੰ ਪਹੁੰਚਾਇਆ ਜਾਵੇਗਾ। ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੂੰ ਪੱਤਰ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੇ ਕਾਰਜਕਾਲ ਦੇ ਅੰਤ ਬਾਰੇ ਬੁੱਧਵਾਰ ਨੂੰ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਲੰਕਾ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਤੇ ਦੇਸ਼ ਭਰ ਵਿੱਚ ਬੇਚੈਨੀ ਵਾਲਾ ਮਾਹੌਲ ਹੈ।