ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕਰੀਬ ਸਾਢੇ 7 ਸਾਲਾਂ ਬਾਅਦ ਸਿਰਸਾ ਡੇਰੇ ‘ਚ ਐਂਟਰ ਹੋਇਆ ਹੈ। ਪੈਰੋਲ ਮਿਲੀ 30 ਦਿਨ ਦੀ ਪਹਿਲੇ 10 ਦਿਨ ਸਿਰਸਾ ਆਸ਼ਰਮ ‘ਚ ਤੇ ਬਾਕੀ 20 ਦਿਨ ਬਾਗਪਤ ‘ਚ ਗੁਜਰੇਗਾ।ਡੇਰਾ ਸਿਰਸਾ ਹੈੱਡਕੁਆਟਰ ‘ਚ ਆਉਣ ਦਾ ਵੱਡਾ ਕਾਰਨ ਹੁਣ ਸਾਹਮਣੇ ਆਇਆ। ਉੱਚ ਸੂਤਰਾਂ ਅਨੁਸਾਰ, ਰਾਮ ਰਹੀਮ ਡੇਰੇ ਦੇ ਤਖਤ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇੱਥੇ ਪਹੁੰਚੇ ਹਨ। ਇਹ ਵਿਵਾਦ ਪਹਿਲਾਂ ਰਾਮ ਰਹੀਮ ਦੇ ਪਰਿਵਾਰ ਅਤੇ ਮੁੰਹ ਬੋਲੀ ਧੀ ਹਨੀਪ੍ਰੀਤ ਵਿਚਕਾਰ ਚੱਲ ਰਿਹਾ ਸੀ। ਜਿਸ ਤੋਂ ਬਾਅਦ ਡੇਰਾ ਮੁਖੀ ਦਾ ਪਰਿਵਾਰ ਵਿਦੇਸ਼ ਚਲਾ ਗਿਆ ਤੇ ਇਸ ਕਲੇਸ਼ ਤੋਂ ਬਾਹਰ ਹੋ ਗਿਆ ਸੀ। ਮੌਜੂਦਾ ਸਮੇਂ ਵਿਵਾਦ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਵਿਚਕਾਰ ਚੱਲ ਰਿਹਾ ਸੀ।
ਸੂਤਰਾਂ ਅਨੁਸਾਰ ਮਸਲੇ ਨੂੰ ਖਤਮ ਕਰਨ ਲਈ, ਰਾਮ ਰਹੀਮ ਡੇਰੇ ਦੀਆਂ ਸਾਰੀਆਂ ਪਾਵਰਾਂ ਆਪਣੀ ਮੁੱਖ ਸੇਵਾਦਾਰ ਅਤੇ ਗੋਦ ਲਈ ਧੀ ਹਨੀਪ੍ਰੀਤ ਨੂੰ ਦੇ ਸਕਦਾ ਹੈ। ਇਸ ਲਈ, ਡੇਰੇ ਦੇ ਪ੍ਰਬੰਧਨ ਤੋਂ ਲੈ ਕੇ ਵਿੱਤ ਵਿਭਾਗ ਦੀਆਂ ਸਾਰੀਆਂ ਜਿਮੇਵਾਰੀਆਂ ਲਈ ਪਾਵਰ ਆਫ਼ ਅਟਾਰਨੀ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਡੇਰਾ ਪ੍ਰਬੰਧਨ ਫਿਲਹਾਲ ਇਸ ਮੁੱਦੇ ‘ਤੇ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ।