ਲੰਬੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਹਲਕੇ ਦੇ ਧੰਨਵਾਦੀ ਦੌਰੇ ਤੇ ਰਾਜੇ ਵੜਿੰਗ ਦੇ ਬਿਆਨ ‘ਤੇੇ ਕਿਹਾ ਕਿ ਰਾਜਾ ਵੜਿੰਗ ਤਾਂ ਹਲੇ ਬੱਚਾ ਹੈ ਅਤੇ ਕਈ ਵਾਰ ਜਲਦਬਾਜ਼ੀ ਵਿੱਚ ਗਲਤ ਬਿਆਨ ਦੇ ਜਾਂਦਾ ਹੈ।ਸਰਕਾਰੀ ਅਧਿਕਾਰੀ ਤਾਂ ਸੱਭ ਦੇ ਸਾਝੇ ਹੰਦੇ ਹਨ ਅਤੇ ਉਹਨਾਂ ‘ਤੇ ਦੁਬਾਅ ਨਹੀਂ ਪਾਉਣਾ ਚਾਹੀਦਾ।ਧੂਰੀ ਵਿੱਚ ਚਾਰ ਸਾਲਾਂ ਬੱਚੀ ਨਾਲ ਹੋਏ ਬਲਾਤਕਾਰ ਦੀ ਘਟਨਾ ਤੇ ਉਹਨਾਂ ਕਿਹਾ ਕੇ ਕੈਪਟਨ ਸਰਕਾਰ ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।ਸਾਬਕਾ ਮੁੱਖ ਮੰਤਰੀ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਕਿਹਾ ਕੇ ਉਸਦੇ ਪਿਤਾ ਅਕਾਲੀ ਸਨ ਅਤੇ ਦਲ ਬਦਲੀ ਕਰਨ ਵਾਲਿਆਂ ਦਾ ਕੋਈ ਅਧਾਰ ਨਹੀਂ ਹੰਦਾ।