ਮਾਨਸਾ, 9 ਅਕਤੂਬਰ
ਪੰਜਾਬ ਵਿੱਚ ਗਿੱਦੜ੍ਹਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਬਣਨ ਤੋਂ ਛੇਤੀ ਬਾਅਦ ਪੀਆਰਟੀਸੀ ਨੇ ਗਿੱਦੜਬਾਹਾ ਵਿਖੇ ਆਪਣਾ ਸਬ ਡਿਪੂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਪੀਆਰਟੀਸੀ ਦੇ ਚੇਅਰਮੈਨ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਡਿਪੂ ਦੇ ਕੰਮ ਨੂੰ ਕਾਰਪੋਰੇਸ਼ਨ ਦੇ ਬਠਿੰਡਾ ਸਥਿਤ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀ ਕਰਨਗੇ। ਇਸ ਸਬ ਡਿਪੂ ਵਿਚ ਲੋੜ ਅਨੁਸਾਰ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ।