ਜੈਪੁਰ, 9 ਮਈ
ਰਾਜਸਥਾਨ ’ਚ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਇਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਧੌਲਪੁਰ ’ਚ ਮੁੱਖ ਮੰਤਰੀ (ਅਸ਼ੋਕ ਗਹਿਲੋਤ) ਦਾ ਭਾਸ਼ਨ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾਂ ਦੀ ਨੇਤਾ ਸੋਨੀਆ ਗਾਂਧੀ ਨਹੀਂ, ਸਗੋਂ ਵਸੁੰਧਰਾ ਰਾਜੇ ਸਿੰਧੀਆ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ 11 ਮਈ ਤੋਂ ਜਨ ਸੰਘਰਸ਼ ਪਦ ਯਾਤਰਾ ਕੱਢੀ ਜਾ ਰਹੀ ਹੈ, ਜੋ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਨੌਜਵਾਨਾਂ ਦੇ ਸਮਰਥਨ ਵਿੱਚ ਹੋਵੇਗੀ। ਸਚਿਨ ਨੇ ਕਿਹਾ ਕਿ ਇਕ ਪਾਸੇ ਕਿਹਾ ਜਾ ਰਿਹਾ ਹੈ ਭਾਜਪਾ ਰਾਜ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ’ਚ ਹੈ ਦੂਜੇ ਪਾਸੇ ਕਿਹਾ ਹੈ ਕਿ ਵਸੁੰਦਰਾ ਰਾਜੇ ਨੇ ਸਰਕਾਰ ਡਿੱਗਣ ਤੋਂ ਬਚਾਈ। ਇਸ ਲਈ ਗਹਿਲੋਤ ਸਪਸ਼ਟ ਕਰਨ ਕਿ ਉਹ ਕੀ ਕਹਿਣਾ ਚਾਹੁੰਦੇ ਹਨ।