ਮੁੰਬਈ, ਅਦਾਕਾਰ ਰਾਜਕੁਮਾਰ ਰਾਓ ਨੇ ਥੋੜ੍ਹੇ ਸਮੇਂ ਚ ਹੀ ਬਾਲੀਵੁੱਡ ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। 31 ਅਗਸਤ 1984 ਨੂੰ ਪੈਦਾ ਹੋਏ ਰਾਜਕੁਮਾਰ ਰਾਓ ਨੂੰ ਇਕ ਵੱਖਰੇ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਜਜਮੈਂਟਲ ਹੈ ਕਿਆ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਕੁਮਾਰ ਰਾਓ ਦੀ ਫੀਸ ਨੂੰ ਲੈ ਕੇ ਹੁਣ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਅਨੁਸਾਰ ਰਾਜਕੁਮਾਰ ਨੇ ਬਾਕਸ ਆਫਿਸ ‘ਤੇ ਆਪਣੀਆਂ ਫਿਲਮਾਂ ਦੇ ਸਫਲ ਹੋਣ ਦੇ ਨਤੀਜੇ ਵਜੋਂ ਆਪਣਾ ਚਾਰਜ ਵਧਾ ਦਿੱਤਾ ਹੈ।
ਪਿੰਕਵਿਲਾ ਦੀ ਵਿਸ਼ੇਸ਼ ਰਿਪੋਰਟ ਦੇ ਅਨੁਸਾਰ ਰਾਜਕੁਮਾਰ ਰਾਓ ਨੇ ਰਿਸ਼ੀਕੇਸ਼ ਮੁਖਰਜੀ ਦੀ ਸੁਪਰਹਿੱਟ ਫਿਲਮ ਚੁਪਕੇ ਚੁਪਕੇ ਦੇ ਹਿੰਦੀ ਰੀਮੇਕ ਲਈ 9 ਕਰੋੜ ਰੁਪਏ ਦੀ ਫ਼ੀਸ ਲਈ ਹੈ ਜਿਹੜੀ ਕਿ ਰਾਓ ਵਲੋਂ ਹੁਣ ਤੱਕ ਦਾ ਸਭ ਤੋਂ ਵੱਧ ਚਾਰਜ ਕੀਤੀ ਗਈ ਫੀਸ ਹੈ। ਰਿਪੋਰਟ ਚ ਇਹ ਵੀ ਕਿਹਾ ਗਿਆ ਸੀ ਕਿ ਇੰਨੀ ਜ਼ਿਆਦਾ ਫੀਸ ਲੈਣ ਲਈ ਰਾਜਕੁਮਾਰ ਰਾਓ ਹੱਕਦਾਰ ਵੀ ਹਨ।
ਤੁਹਾਨੂੰ ਦੱਸ ਦਈਏ ਕਿ ਫਿਲਮ ਚੁਪਕੇ ਚੁਪਕੇ ਹਿੰਦੀ ਸਿਨੇਮਾ ਦੀ ਇਕ ਬਿਹਤਰੀਨ ਫਿਲਮਾਂ ਚੋਂ ਇਕ ਹੈ। ਇਹ ਫਿਲਮ 1975 ਚ ਰਿਲੀਜ਼ ਹੋਈ ਸੀ। ਜਿਸ ਵਿੱਚ ਧਰਮਿੰਦਰ, ਅਮਿਤਾਭ ਬੱਚਨ, ਸ਼ਰਮੀਲਾ ਟੈਗੋਰ ਅਤੇ ਜਯਾ ਬੱਚਨ ਨੇ ਅਦਾਕਾਰੀ ਕੀਤੀ। ਹੁਣ ਇਸੇ ਫ਼ਿਲਮ ਦੀ ਰੀਮੇਕ ਬਣਨ ਜਾ ਰਹੀ ਹੈ। ਭੂਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੇ ਲਵ ਰੰਜਨ ਨੇ ਇਸ ਰੀਮੇਕ ਨੂੰ ਬਣਾਉਣ ਦਾ ਫੈਸਲਾ ਕੀਤਾ ਹੈ। ਰਾਜਕੁਮਾਰ ਰਾਓ ਨੂੰ ਇਸ ਰੀਮੇਕ ਚ ਧਰਮਿੰਦਰ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ।
ਇਸ ਫਿਲਮ ਨੂੰ ਲੈ ਕੇ ਲਵ ਕਾਫ਼ੀ ਉਤਸ਼ਾਹਿਤ ਹਨ ਤੇ ਫਿਲਮ ਲਈ ਨਵੀਆਂ ਯੋਜਨਾਵਾਂ ਬਣਾਉਣ ਚ ਰੁੱਝੇ ਹੋਏ ਹਨ। ਖਬਰਾਂ ਦੇ ਅਨੁਸਾਰ ਇਸ ਰੀਮੇਕ ਫਿਲਮ ਚ ਇਸ ਵਾਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਇਸਨੂੰ ਥੋੜੇ ਆਧੁਨਿਕ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਆਧੁਨਿਕ ਸਭਿਆਚਾਰ ਦੇ ਮੱਦੇਨਜ਼ਰ ਬਣਾਇਆ ਜਾ ਰਿਹਾ ਹੈ ਪਰ ਅਚਾਨਕ ਰਾਜਕੁਮਾਰ ਦਾ ਫੀਸ ਚਾਰਜ ਵਧਾ ਕੇ ਫਿਲਮ ਦੀ ਸ਼ੂਟਿੰਗ ਦੇ ਨਿਰਮਾਣ ‘ਤੇ ਕੀ ਪ੍ਰਭਾਵ ਪਵੇਗਾ। ਇਹ ਆਉਣ ਵਾਲੇ ਸਮੇਂ’ ਚ ਪਤਾ ਲੱਗੇਗਾ। ਰਾਜਕੁਮਾਰ ਛੇਤੀ ਹੀ ਰੁਹੀਆਫਜ਼ਾ, ਮੇਡ ਇਨ ਚਾਈਨਾ ਅਤੇ ਤੁਰਮ ਖਾਨ ਵਰਗੀਆਂ ਫਿਲਮਾਂ ਵਿਚ ਨਜ਼ਰ ਆਉਣਗੇ।