ਅਹਿਮਦਾਬਾਦ, 28 ਅਪਰੈਲ

ਇਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਰਾਇਲ ਚੈਲੰਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਜ਼ ਨੂੰ ਰੁਮਾਂਚਕਾਰੀ ਮੈਚ ਵਿਚ 1 ਦੌੜ ਨਾਲ ਹਰਾ ਦਿੱਤਾ ਹੈ। ਬੰਗਲੌਰ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ ਬਣਾਈਆਂ ਜਦਕਿ ਦਿੱਲੀ ਨਿਰਧਾਰਿਤ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 170 ਦੌੜਾਂ ਹੀ ਬਣਾ ਸਕੀ। ਟੀਮ ਨੂੰ ਆਖਰੀ ਓਵਰ ਵਿਚ 14 ਦੌੜਾਂ ਚਾਹੀਦੀਆਂ ਸਨ ਪਰ ਦਿੱਲੀ ਆਖਰੀ ਓਵਰ ਵਿਚ ਟੀਚਾ ਪੂਰਾ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਬੰਗਲੌਰ ਵਲੋਂ ਡਿਵਿਲੀਅਰਜ਼ ਨੇ ਨਾਬਾਦ 75 ਦੌੜਾਂ ਬਣਾਈਆਂ।